ਸਾਊਥੰਪਟਨ- ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ 'ਚ ਮੀਂਹ ਨੂੰ ਦੇਖਦੇ ਹੋਏ ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਦਾ ਮੰਨਣਾ ਹੈ ਕਿ ਬੇਹੱਦ ਮਹੱਤਵਪੂਰਨ ਵਾਲਾ ਕੋਈ ਵੀ ਕ੍ਰਿਕਟ ਮੈਚ ਆਪਣੇ ਅਸਿਥਰ ਮੌਸਮ ਦੇ ਲਈ ਬਦਨਾਮ ਬ੍ਰਿਟੇਨ ਵਿਚ ਆਯੋਜਿਤ ਨਹੀਂ ਕੀਤਾ ਜਾਣਾ ਚਾਹੀਦਾ। ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਚੱਲ ਰਿਹਾ ਫਾਈਨਲ ਮੈਚ ਹੁਣ ਡਰਾਅ ਵੱਲ ਵੱਧਦਾ ਜਾ ਰਿਹਾ ਹੈ ਕਿਉਂਕਿ ਪਿਛਲੇ ਚਾਰ ਦਿਨਾਂ ਵਿਚ ਇਸ 'ਚ 140 ਓਵਰਾਂ ਦਾ ਹੀ ਖੇਡ ਹੋ ਸਕਿਆ ਹੈ।
ਇਹ ਖ਼ਬਰ ਪੜ੍ਹੋ- WTC Final: ICC ਘੱਟ ਕੀਮਤ 'ਤੇ 6ਵੇਂ ਦਿਨ ਦੇ ਟਿਕਟ ਵੇਚੇਗਾ, ਇਹ ਹੈ ਵਜ੍ਹਾ
ਪੀਟਰਸਨ ਨੇ ਇਸ ਮਹੱਤਵਪੂਰਨ ਫਾਈਨਲ ਦੇ ਲਈ ਸਾਊਥੰਪਟਨ ਨੂੰ ਚੁਣਨ ਦੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਫੈਸਲੇ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ- ਮੈਨੂੰ ਦੁਖ ਹੋ ਰਿਹਾ ਹੈ ਪਰ ਕੋਈ ਵੀ ਬੇਹੱਦ ਮਹੱਤਵਪੂਰਨ ਕ੍ਰਿਕਟ ਮੈਚ ਬ੍ਰਿਟੇਨ ਵਿਚ ਨਹੀਂ ਖੇਡਿਆ ਜਾਣਾ ਚਾਹੀਦਾ। ਪੀਟਰਸਨ ਦਾ ਮੰਨਣਾ ਹੈ ਕਿ ਫਾਈਨਲ ਵਰਗਾ ਮੈਚ ਦੁਬਈ ਵਿਚ ਖੇਡਿਆ ਜਾਣਾ ਚਾਹੀਦਾ ਜਿੱਥੇ ਮੌਸਮ ਨਾਲ ਜੁੜੀਆਂ ਰੁਕਾਵਟ ਦੀਆਂ ਬਹੁਤ ਘੱਟ ਸਮੱਸਿਆਵਾਂ ਹੁੰਦੀਆਂ ਹਨ। ਇੰਗਲੈਂਡ ਦੇ ਇਸ ਸਾਬਕਾ ਬੱਲੇਬਾਜ਼ ਨੇ ਕਿਹਾ ਜੇਕਰ ਮੈਂ ਫੈਸਲਾ ਕਰਨਾ ਹੁੰਦਾ ਤਾਂ ਮੈਂ WTC ਫਾਈਨਲ ਵਰਗੇ ਮੈਚ ਦੇ ਲਈ ਦੁਬਈ ਨੂੰ ਮੇਜ਼ਬਾਨ ਚੁਣਦਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
WTC Final: ICC ਘੱਟ ਕੀਮਤ 'ਤੇ 6ਵੇਂ ਦਿਨ ਦੇ ਟਿਕਟ ਵੇਚੇਗਾ, ਇਹ ਹੈ ਵਜ੍ਹਾ
NEXT STORY