ਸਾਊਥੰਪਟਨ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਖਰਾਬ ਮੌਸਮ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਦੇ ਰਿਜ਼ਰਵ ਦਿਨ (ਖੇਡ ਦਾ 6ਵਾਂ ਦਿਨ) ਦੇ ਟਿਕਟਾਂ ਦੇ ਰੇਟਾਂ ਵਿਚ ਕਟੌਤੀ ਕਰੇਗਾ। ਪਹਿਲੇ ਦਿਨ ਦਾ ਖੇਡ ਬੁਰੀ ਤਰ੍ਹਾਂ ਨਾਲ ਮੀਂਹ ਦੀ ਭੇਟ ਚੜਣ ਤੋਂ ਬਾਅਦ ਦੂਜੇ ਦਿਨ 64.4 ਜਦਕਿ ਐਤਵਾਰ ਨੂੰ ਤੀਜੇ ਦਿਨ 76.3 ਓਵਰ ਦਾ ਖੇਡ ਹੀ ਸੰਭਵ ਹੋ ਸਕਿਆ ਹੈ। ਚੌਥੇ ਦਿਨ ਦਾ ਖੇਡ ਵੀ ਮੀਂਹ ਕਾਰਨ ਰੱਦ ਹੋ ਗਿਆ। ਇਸ ਦੌਰਾਨ ਰਿਜ਼ਰਵ ਦੇ ਤੌਰ 'ਤੇ ਰੱਖੇ ਗਏ 6ਵੇਂ ਦਿਨ ਦਾ ਇਸਤੇਮਾਲ ਹੋਣਾ ਤੈਅ ਹੈ।
ਆਈ. ਸੀ. ਸੀ. ਦੇ ਇਕ ਸੂਤਰ ਨੇ ਕਿਹਾ ਕਿ ਜੀ ਹਾਂ, 6ਵੇਂ ਦਿਨ ਦੀਆਂ ਟਿਕਟਾਂ ਦੇ ਰੇਟ ਘੱਟ ਕੀਤੇ ਜਾਣਗੇ। ਇਹ ਬ੍ਰਿਟੇਨ ਵਿਚ ਖੇਡੇ ਜਾਣ ਵਾਲੇ ਟੈਸਟ ਮੈਚਾਂ ਦੇ ਲਈ ਇਕ ਪ੍ਰਚਲਿਤ ਮਾਨਕ ਹੈ। ਕਿਉਂਕਿ ਟੈਸਟ ਮੈਚ ਦੇ ਲਈ ਸਟੇਡੀਅਮ ਵਿਚ ਸਿਰਫ ਕੇਵਲ ਬ੍ਰਿਟੇਨ ਦੇ ਨਿਵਾਸੀ ਹੀ ਆ ਸਕਦੇ ਹਨ ਅਜਿਹੇ ਵਿਚ ਆਈ. ਸੀ. ਸੀ. ਵੀ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦ ਪਾਲਣਾ ਕਰ ਰਿਹਾ ਹੈ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਲਈ ਟਿਕਟਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਰੱਖਿਆ ਗਿਆ ਹੈ, ਜਿਸ ਵਿਚ 150 ਜੀ. ਬੀ. ਪੀ. (ਲਗਭਗ 15,444 ਰੁਪਏ), 100 ਜੀ. ਬੀ. ਪੀ. (10,296 ਰੁਪਏ) ਅਤੇ 75 ਜੀ. ਬੀ. ਪੀ. (7.722 ਰੁਪਏ) ਸ਼ਾਮਲ ਹਨ। 6ਵੇਂ ਦਿਨ ਦੇ ਖੇਡ ਦੇ ਲਈ ਤੈਅ ਕੀਤੇ ਗਏ ਰੇਟ 100 ਜੀ. ਬੀ. ਪੀ. (10,296 ਰੁਪਏ), 75 ਜੀ. ਬੀ. ਪੀ. (7,722 ਰੁਪਏ) ਅਤੇ 50 ਜੀ. ਬੀ. ਪੀ. (5,148 ਰੁਪਏ) ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਨੇ ਕਿਹਾ-ਫਾਈਨਲ ’ਚ ਭਾਰਤੀ ਗੇਂਦਬਾਜ਼ਾਂ ਨੂੰ ਅਭਿਆਸ ਦੀ ਰੜਕੀ ਘਾਟ
NEXT STORY