ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਨੂੰ 5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਭਾਰਤ ਨੇ ਦੱਖਣੀ ਅਫਰੀਕਾ 'ਚ ਫਾਈਨਲ 'ਚ ਇੰਗਲੈਂਡ 'ਤੇ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਸ਼ੈਫਾਲੀ ਵਰਮਾ ਦੀ ਅਗਵਾਈ ਵਾਲੀ ਭਾਰਤੀ ਅੰਡਰ-19 ਟੀਮ ਗਲੋਬਲ ਟੂਰਨਾਮੈਂਟ 'ਚ ਆਖਰੀ ਪੜਾਅ ਨੂੰ ਤੈਅ ਕਰਨ 'ਚ ਕਾਮਯਾਬ ਰਹੀ ਜਿਸ ਨੂੰ ਪਾਰ ਕਰਨ 'ਚ ਸੀਨੀਅਰ ਟੀਮ ਨੂੰ ਕਾਮਯਾਬੀ ਨਹੀਂ ਮਿਲ ਰਹੀ ਸੀ।
ਸ਼ਾਹ ਨੇ ਖਿਤਾਬੀ ਜਿੱਤ ਤੋਂ ਬਾਅਦ ਟਵੀਟ ਕੀਤਾ, "ਭਾਰਤ ਵਿੱਚ ਮਹਿਲਾ ਕ੍ਰਿਕਟ ਅੱਗੇ ਵੱਧ ਰਿਹਾ ਹੈ ਅਤੇ ਵਿਸ਼ਵ ਕੱਪ ਜਿੱਤ ਨੇ ਮਹਿਲਾ ਕ੍ਰਿਕਟ ਦਾ ਕੱਦ ਕਈ ਦਰਜੇ ਉੱਚਾ ਕਰ ਦਿੱਤਾ ਹੈ।" ਮੈਨੂੰ ਪੂਰੀ ਟੀਮ ਅਤੇ ਸਪੋਰਟ ਸਟਾਫ ਲਈ 5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਯਕੀਨੀ ਤੌਰ 'ਤੇ ਇੱਕ ਵਧੀਆ ਸਾਲ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ : Hockey World Cup : ਜਰਮਨੀ ਨੇ ਬੈਲਜੀਅਮ ਨੂੰ ਹਰਾ ਕੇ ਤੀਜੀ ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
ਸਕੱਤਰ ਨੇ ਪੂਰੀ ਟੀਮ ਨੂੰ ਬੁੱਧਵਾਰ ਨੂੰ ਅਹਿਮਦਾਬਾਦ ਆਉਣ ਦਾ ਸੱਦਾ ਵੀ ਦਿੱਤਾ। ਉਸਨੇ ਕਿਹਾ, “ਮੈਂ ਸ਼ੈਫਾਲੀ ਵਰਮਾ ਅਤੇ ਉਸਦੀ ਜੇਤੂ ਟੀਮ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸਾਡੇ ਨਾਲ ਜੁੜਨ ਅਤੇ 1 ਫਰਵਰੀ ਨੂੰ ਤੀਜਾ ਟੀ-20 ਅੰਤਰਰਾਸ਼ਟਰੀ ਦੇਖਣ ਲਈ ਸੱਦਾ ਦਿੰਦਾ ਹਾਂ। ਇਹ ਮਹਾਨ ਪ੍ਰਾਪਤੀ ਯਕੀਨਨ ਜਸ਼ਨ ਦੀ ਹੱਕਦਾਰ ਹੈ।
ਮੈਚ 'ਚ ਭਾਰਤ ਨੇ ਆਪਣੀਆਂ ਗੇਂਦਬਾਜ਼ਾਂ ਤੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੂੰ 7 ਨਾਲ ਹਰਾ ਕੇ ਇਹ ਖ਼ਿਤਾਬ ਜਿੱਤ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀਆਂ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦੇ ਖ਼ਤਰਨਾਕ ਪ੍ਰਦਰਸ਼ਨ ਦੇ ਸਾਹਮਣੇ ਟਿੱਕ ਨਹੀਂ ਸਕੀਆਂ ਤੇ 17.1 ਓਵਰ 'ਚ ਆਲਆਊਟ ਹੋ ਕੇ 68 ਦੌੜਾਂ ਹੀ ਬਣਾ ਸਕੀਆਂ। ਇਸ ਤਰ੍ਹਾਂ ਇਂਗਲੈਂਡ ਨੇ ਭਾਰਤ ਨੂੰ ਜਿੱਤ ਲਈ 69 ਦੌੜਾਂ ਦਾ ਟੀਚਾ ਦਿੱਤਾ। ਭਾਰਤ ਨੇ ਇੰਗਲੈਂਡ ਵਲੋਂ ਮਿਲੇ ਇਸ ਆਸਾਨ ਟੀਚੇ ਨੂੰ 14 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 69 ਦੌੜਾਂ ਬਣਾ ਕੇ ਹਾਸਲ ਕਰਕੇ ਖ਼ਿਤਾਬ ਆਪਣੇ ਨਾਂ ਕਰ ਲਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ
ਵਿਆਹ ਤੋਂ ਬਾਅਦ ਆਥੀਆ ਸ਼ੈੱਟੀ ਹੋ ਰਹੀ ਖ਼ੂਬ ਟਰੋਲ, ਇਸ ਵਜ੍ਹਾ ਕਾਰਨ ਲੋਕ ਸੁਣਾ ਰਹੇ ਖਰੀਆਂ-ਖਰੀਆਂ
NEXT STORY