ਕੂਲਿਜ- ਮੈਦਾਨ ’ਤੇ ਆਪਣੇ ਵਿਰੋਧੀਆਂ ਨੂੰ ਅਤੇ ਮੈਦਾਨ ਤੋਂ ਬਾਹਰ ਕੋਰੋਨਾ ਵਾਇਰਸ ਨੂੰ ਹਰਾਉਣ ਵਾਲੀਆਂ ਭਾਰਤ ਤੇ ਆਸਟ੍ਰੇਲੀਆ ਦੀਆਂ ਦਿੱਗਜ ਟੀਮਾਂ ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਇੱਥੇ ਬੁੱਧਵਾਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਕੋਰੋਨਾ ਮਹਾਮਾਰੀ ਕਾਰਨ ਭਾਰਤ ਦੀ ਤਿਆਰੀ ’ਤੇ ਕਾਫ਼ੀ ਅਸਰ ਪਿਆ ਹੈ। ਪਿਛਲੇ ਦੋ ਸਾਲ ਵਿਚ ਕੋਈ ਰਾਸ਼ਟਰੀ ਕੈਂਪ ਜਾਂ ਟੂਰਨਾਮੈਂਟ ਨਹੀਂ ਸੀ ਤੇ ਪਿਛਲੇ ਦਿਨੀਂ ਸਿਰਫ਼ ਏਸ਼ੀਆ ਕੱਪ ਖੇਡ ਕੇ ਟੀਮ ਇੱਥੇ ਆਈ ਸੀ। ਚਾਰ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 45 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਗਾਜ਼ ਕੀਤਾ।
ਇਹ ਵੀ ਪੜ੍ਹੋ : IPL Auction : ਖਿਡਾਰੀਆਂ ਦੀ ਫਾਈਨਲ ਲਿਸਟ ਆਈ ਸਾਹਮਣੇ, ਇਨ੍ਹਾਂ 10 ਖਿਡਾਰੀਆਂ 'ਤੇ ਰਹਿਣਗੀਆਂ ਨਜ਼ਰਾਂ
ਇਸ ਤੋਂ ਬਾਅਦ ਹਾਲਾਂਕਿ ਕਈ ਖਿਡਾਰੀਆਂ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਆਇਰਲੈਂਡ ਖ਼ਿਲਾਫ਼ ਦੂਜੇ ਗਰੁੱਪ ਮੈਚ ਵਿਚ ਪੰਜ ਖਿਡਾਰੀ ਉਪਲੱਬਧ ਨਹੀਂ ਸਨ। ਕਪਤਾਨ ਯਸ਼ , ਉੱਪ ਕਪਤਾਨ ਸ਼ੇਖ ਰਸ਼ੀਦ, ਆਰਾਧਿਆ ਯਾਦਵ, ਮਾਨਵ ਪਾਰਖ ਤੇ ਸਿਧਾਰਥ ਯਾਦਵ ਕੋਰੋਨਾ ਦੀ ਲਪੇਟ ਵਿਚ ਆ ਗਏ ਸਨ। ਇਹ ਪੰਜੇ ਆਇਰਲੈਂਡ ਤੇ ਯੁਗਾਂਡਾ ਖ਼ਿਲਾਫ਼ ਨਹੀਂ ਖੇਡ ਸਕੇ ਜਿਸ ਤੋਂ ਬਾਅਦ ਬੀਸੀਸੀਆਈ (ਭਾਰੀ ਕ੍ਰਿਕਟ ਕੰਟਰੋਲ ਬੋਰਡ) ਨੂੰ ਬਦਲਵੇਂ ਖਿਡਾਰੀ ਭੇਜਣੇ ਪਏ। ਯੁਗਾਂਡਾ ਖ਼ਿਲਾਫ਼ ਛੇ ਰਿਜ਼ਰਵ ਖਿਡਾਰੀਆਂ ਨੂੰ ਮੈਦਾਨ ’ਤੇ ਉਤਾਰਿਆ ਗਿਆ। ਹੁਣ ਭਾਰਤ ਕੋਲ ਪੂਰੀ ਮਜ਼ਬੂਤ ਟੀਮ ਹੈ ਤੇ ਨਿਸ਼ਾਂਤ ਸਿੰਧੂ ਵੀ ਠੀਕ ਹੋ ਚੁੱਕੇ ਹਨ। ਭਾਰਤ ਲਗਾਤਾਰ ਚੌਥੀ ਵਾਰ ਸੈਮੀਫਾਈਨਲ ਖੇਡੇਗਾ।
ਭਾਰਤ ਨੂੰ ਹਾਲਾਂਕਿ ਆਖ਼ਰੀ ਓਵਰਾਂ ਵਿਚ ਆਪਣੀ ਬੱਲੇਬਾਜ਼ੀ ਵਿਚ ਸੁਧਾਰ ਕਰਨਾ ਪਵੇਗਾ। ਭਾਰਤ ਕੋਲ ਹਰਨੂਰ ਸਿੰਘ, ਅੰਗਕ੍ਰਿਸ਼ ਰਘੂਵੰਸ਼ੀ, ਰਾਜ ਬਾਵਾ ਤੋਂ ਇਲਾਵਾ ਯਸ਼ ਤੇ ਰਸ਼ੀਦ ਵਰਗੇ ਬੱਲੇਬਾਜ਼ ਹਨ। ਗੇਂਦਬਾਜ਼ੀ ਵਿਚ ਤੇਜ਼ ਗੇਂਦਬਾਜ਼ ਰਵੀ ਕੁਮਾਰ, ਰਾਜਵਰਧਨ ਹੇਂਗਰਗੇਕਰ, ਸਪਿਨਰ ਵਿੱਕੀ ਓਸਟਵਾਲ ਤੇ ਕੌਸ਼ਲ ਤਾਂਬੇ ਦੇ ਨਾਲ ਮੱਧਮ ਤੇਜ਼ ਗੇਂਦਬਾਜ਼ ਬਾਵਾ ’ਤੇ ਨਜ਼ਰਾਂ ਹੋਣਗੀਆਂ। ਦੋ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੇ ਕੁਆਰਟਰ ਫਾਈਨਲ ਵਿਚ ਪਾਕਿਸਤਾਨ ਨੂੰ ਹਰਾਇਆ। ਉਨ੍ਹਾਂ ਕੋਲ ਸ਼ਾਨਦਾਰ ਸਲਾਮੀ ਬੱਲੇਬਾਜ਼ ਟੀਗ ਵੀਲੀ ਹਨ ਜਿਨ੍ਹਾਂ ਨੇ ਹੁਣ ਤਕ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਭਾਰਤ ਨੂੰ ਉਨ੍ਹਾਂ ਦੇ ਬੱਲੇ ’ਤੇ ਰੋਕ ਲਾਉਣੀ ਪਵੇਗੀ। ਭਾਰਤ ਨੇ ਅਭਿਆਸ ਮੈਚ ਵਿਚ ਆਸਟ੍ਰੇਲੀਆ ਨੂੰ ਹਰਾਇਆ ਸੀ।
ਇਹ ਵੀ ਪੜ੍ਹੋ : ICC ਵਨ-ਡੇ ਮਹਿਲਾ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਦੂਜੇ ਸਥਾਨ ’ਤੇ ਪੁੱਜੀ ਭਾਰਤੀ ਕਪਤਾਨ ਮਿਤਾਲੀ ਰਾਜ
ਦੋਵਾਂ ਟੀਮਾਂ -
ਭਾਰਤ : ਯਸ਼ ਢੁਲ (ਕਪਤਾਨ), ਅੰਗਕ੍ਰਿਸ਼ ਰਘੂਵੰਸ਼ੀ, ਹਰਨੂਰ ਸਿੰਘ, ਰਾਜ ਬਾਵਾ, ਕੌਸ਼ਲ ਤਾਂਬੇ, ਦਿਨੇਸ਼ ਬਨਾ, ਨਿਸ਼ਾਂਤ ਸਿੰਧੂ, ਵਿੱਕੀ ਓਸਟਵਾਲ, ਰਾਜਵਰਧਨ ਹੇਂਗਰਗੇਕਰ, ਵਾਸੂ ਵਤਸ, ਰਵੀ ਕੁਮਾਰ।
ਆਸਟ੍ਰੇਲੀਆ : ਕੂਪਰ ਕੋਨੋਲੀ (ਕਪਤਾਨ), ਕੈਂਪਵੇਲ ਕੇਲਾਵੇ, ਟੀਗ ਵੀਲੀ, ਏਡੇਨ ਕਾਹਿਲ, ਕੋਰੇ ਮਿਲਰ, ਜੈਕ ਸਿਨਫੀਲਡ, ਟੋਬੀਆਸ ਸਨੇਲ, ਵਿਲੀਅਮ ਸਾਲਜਮੈਨ, ਜੈਕ ਨਿਸਬੇਟ, ਲਾਚਲਾਨ ਸ਼ਾਅ, ਟਾਮ ਵ੍ਹਾਈਟਨੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਗੇਨਬ੍ਰਿਜ LPGA : ਅਦਿਤੀ ਸਾਂਝੇ ਤੌਰ 'ਤੇ 13ਵੇਂ ਸਥਾਨ 'ਤੇ, ਲੀਡੀਆ ਨੇ ਜਿੱਤਿਆ ਖਿਤਾਬ
NEXT STORY