ਸਪੋਰਟਸ ਡੈਸਕ- ਡਬਲਯੂ. ਡਬਲਯੂ. ਈ. ਦੇ ਸਟਾਰ ਅੰਡਰਟੇਕਰ ਦੀ ਫੈਨ ਫੋਲੋਇੰਗ ਪੂਰੀ ਦੁਨੀਆ 'ਚ ਹੈ। 30 ਤੋਂ ਜ਼ਿਆਦਾ ਸਾਲਾਂ ਤਕ ਰਿੰਗ 'ਚ ਸਰਗਰਮ ਰਹੇ ਅੰਡਰਟੇਕਰ ਨੇ ਆਪਣੀ ਰੈਸਲਿੰਗ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਇਸੇ ਸਾਲ ਉਨ੍ਹਾਂ ਨੂੰ ਡਬਲਯੂ. ਡਬਲਯੂ. ਈ. ਨੇ ਹਾਲ ਆਫ ਫੇਮ 'ਚ ਵੀ ਸ਼ਾਮਲ ਕੀਤਾ। ਰੈਸਲਮੇਨੀਆ 'ਚ ਵੱਡੇ ਰਿਕਾਰਡ ਬਣਾਉਣ ਵਾਲੇ ਅੰਡਰਟੇਕਰ ਇਕ ਵਾਰ ਮੁੜ ਚਰਚਾ 'ਚ ਹਨ। ਇਸ ਵਾਰ ਚਰਚਾ 'ਚ ਆਉਣ ਦੀ ਵਜ੍ਹਾ ਹੈ ਉਨ੍ਹਾਂ ਦੀ ਪਤਨੀ ਮਿਸ਼ੇਲ ਮੈਕਕੂਲ ਜਿਨ੍ਹਾਂ ਨੇ ਇਕ ਸ਼ੋਅ ਦੇ ਦੌਰਾਨ ਅੰਡਰਟੇਕਰ 'ਤੇ ਵੱਡਾ ਝੂਠ ਬੋਲਣ ਦਾ ਇਲਜ਼ਾਮ ਲਾਇਆ ਹੈ। ਮੈਕਕੂਲ ਨੇ ਇਕ ਪਾਡਕਾਸਟ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਕਈ ਵਾਰ ਝੂਠ ਬੋਲਦੇ ਹਨ। ਸਾਡੀ ਪਹਿਲੀ ਮੁਲਾਕਾਤ ਬਾਰੇ 'ਤੇ ਤਾਂ ਉਹ ਵੱਡਾ ਝੂਠ ਬੋਲਦੇ ਹਨ।
ਇਹ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝੀਆਂ ਇੰਗਲੈਂਡ ਦੀਆਂ ਮਹਿਲਾ ਕ੍ਰਿਕਟਰ ਨਤਾਲੀ ਸਕਿਵਰ ਅਤੇ ਕੈਥਰੀਨ ਬ੍ਰੰਟ
ਕੁਸ਼ਤੀ ਜਗਤ ਨੇ ਕਈ ਡਬਲਯੂ. ਡਬਲਯੂ. ਈ ਸਿਤਾਰਿਆਂ ਨੂੰ ਇਕ-ਦੂਜੇ ਨਾਲ ਵਿਆਹ ਕਰਦੇ ਜਾਂ ਪਿਆਰ 'ਚੇ ਪੈਂਦੇ ਦੇਖਿਆ ਹੈ। ਦਿ ਅੰਡਰਟੇਕਰ ਤੇ ਮਿਸ਼ੇਲ ਮੈਕਕੂਲ ਅਜਿਹੇ ਦੋ ਰੈਸਲਰ ਹਨ ਜੋ ਕਿ ਇਕ ਹੀ ਪੇਸ਼ੇ ਤੋਂ ਹੋਣ ਕਾਰਨ ਇਕ-ਦੂਜੇ ਦੇ ਪਿਆਰ 'ਚ ਪੈ ਗਏ। ਅੰਡਰਟੇਕਰ ਤੇ ਮੈਕਕੂਲ ਨੇ 2010 'ਚ ਵਿਆਹ ਕਰ ਲਿਆ। ਹਾਲ ਹੀ 'ਚ ਵਾਈਵਸ ਆਫ ਰੈਸਲਿੰਗ ਪਾਡਕਾਸਟ 'ਤੇ ਇਕ ਇੰਟਰਵਿਊ 'ਚ ਮੈਕਕੂਲ ਨੇ ਆਪਣੀ ਤੇ ਅੰਡਰਟੇਕਰ ਦੀ ਪ੍ਰੇਮ ਕਹਾਣੀ ਬਾਰੇ ਗੱਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਅੰਡਰਟੇਕਰ ਨੇ ਡਬਲਯੂ. ਡਬਲਯੂ. ਈ. ਹਾਲ ਆਫ ਫੇਮ 'ਚ ਝੂਠ ਕਿਹਾ ਸੀ ਕਿ ਉਹ ਉਨ੍ਹਾਂ ਦਾ ਪਿੱਛਾ ਕਰਦੀ ਸੀ।
ਮਿਸ਼ੇਲ ਮੈਕਕੂਲ ਨੇ ਕਿਹਾ ਕਿ ਹਾਲ ਆਫ਼ ਫੇਮ 'ਚ ਉਨ੍ਹਾਂ ਨੇ ਜੋ ਕਹਾਣੀ ਸੁਣਾਈ, ਉਹ ਪੂਰੀ ਤਰ੍ਹਾਂ ਨਾਲ ਝੂਠ ਸੀ। ਮੈਂ ਉਸ ਦਾ ਪਿੱਛਾ ਨਹੀਂ ਕੀਤਾ। ਮਿਸ਼ੇਲ ਮੈਕਕੂਲ ਨੇ ਕਿਹਾ ਕਿ ਹਾਲ ਆਫ ਫੇਮ 'ਚ ਉਨ੍ਹਾਂ ਨੇ ਜੋ ਕਹਾਣੀ ਸੁਣਾਈ, ਉਹ ਪੂਰੀ ਤਰ੍ਹਾਂ ਨਾਲ ਝੂਠ ਹੈ। ਮੈਂ ਉਸ ਦਾ ਪਿੱਛਾ ਨਹੀਂ ਕੀਤਾ। ਉਸ ਤੋਂ ਬਾਅਦ ਮੈਕਕੂਲ ਨੇ ਦੱਸਿਆ ਕਿ ਕਿਵੇਂ ਅੰਡਰਟੇਕਰ ਨੇ ਰਿੰਗ 'ਚ ਉਨ੍ਹਾਂ ਦੀ ਮਦਦ ਕੀਤੀ ਤੇ ਯੂਰਪੀ ਟੂਰ ਦੇ ਦੌਰਾਨ ਹਸਪਤਾਲ 'ਚ ਦਾਖ਼ਲ ਹੋਣ 'ਤੇ ਉਨ੍ਹਾਂ ਦੀ ਦੇਖਭਾਲ ਕੀਤੀ। ਇਸ ਤੋਂ ਇਲਾਵਾ ਡਬਲਯੂ. ਡਬਲਯੂ. ਈ. ਦਿਵਾਸ ਚੈਂਪੀਅਨ ਨੇ ਦੱਸਿਆ ਕਿ ਕਿਵੇਂ ਅੰਡਰਟੇਕਰ ਨੇ ਉਨ੍ਹਾਂ ਲਈ ਆਪਣੇ ਪਿਆਰ ਨੂੰ ਕਬੂਲ ਕੀਤਾ। ਮੈਕਕੂਲ ਨੇ ਕਿਹਾ- ਮੈਂ ਤੁਹਾਨੂੰ ਦੱਸਾਂਗੀ ਤੇ ਇਹ ਇਕ ਸੱਚੀ ਕਹਾਣੀ ਹੈ। ਕੁਝ ਮੁੰਡੇ ਫੁੱਟਬਾਲ ਸੁੱਟ ਰਹੇ ਸਨ ਤੇ ਮੈਂ ਉੱਥੋਂ ਜਾਣਾ ਸੀ। ਉਨ੍ਹਾਂ 'ਚੋਂ ਇਕ ਫੁੱਟਬਾਲ ਨੂੰ ਫੜ ਨਹੀਂ ਸਕਿਆ। ਫੁੱਟਬਾਲ ਮੇਰੇ ਵੱਲ ਆਇਆ। ਮੈਂ ਉਸ ਨੂੰ ਚੁੱਕਿਆ ਤੇ ਸੁੱਟ ਦਿੱਤ। ਮੈਂ ਫੁੱਟਬਾਲ ਸੁੱਟਣਾ ਜਾਣਦੀ ਸੀ। ਇਹ ਉਸ ਨੂੰ ਪਸੰਦ ਆਇਆ। ਮੈਂ ਵੀ ਪਿਆਰ 'ਚ ਸੀ।
ਇਹ ਵੀ ਪੜ੍ਹੋ : ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ 'ਚ ਸ਼ਾਮਲ ਹੋਇਆ IPL 2022, ਬਣਾਏ ਇਹ 3 ਵੱਡੇ ਰਿਕਾਰਡ
ਅੰਡਰਟੇਕਰ ਤੇ ਮਿਸ਼ੇਲ ਮੈਕਕੂਲ ਡਬਲਯੂ. ਡਬਲਯੂ. ਈ. ਦੇ ਪਾਵਰ ਕਪਲ ਹਨ। ਦੋਵਾਂ ਨੇ ਆਪਣੇ ਡਬਲਯੂ. ਡਬਲਯੂ. ਈ. ਕਰੀਅਰ ਦੇ ਦੌਰਾਨ ਕਈ ਉਪਲੱਬਧੀਆਂ ਹਾਸਲ ਕੀਤੀਆਂ। ਮਿਸ਼ੇਲ ਮੈਕਕੂਲ ਡਬਲਯੂ. ਡਬਲਯੂ. ਈ. ਦੀਆਂ ਅਜੇ ਤਕ ਦੀਆਂ ਸਭ ਤੋਂ ਸਫਲ ਮਹਿਲਾ ਸੁਪਰਸਟਾਰਸ 'ਚੋਂ ਇਕ ਹੈ। ਉਨ੍ਹਾਂ ਨੇ 2 ਵਾਰ ਡਬਲਯੂ. ਡਬਲਯੂ. ਈ. ਦਿਵਾਸ ਚੈਂਪੀਅਨਸ਼ਿਪ ਤੇ ਡਬਲਯੂ. ਡਬਲਯੂ. ਈ. ਮਹਿਲਾ ਚੈਂਪੀਅਨਸ਼ਿਪ ਜਿੱਤੀ। ਇਸ ਤੋਂ ਇਲਾਵਾ, ਉਸ ਨੇ ਕਈ ਮੈਚਾਂ 'ਚ ਹਿੱਸਾ ਲਿਆ ਤੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਿਆਹ ਦੇ ਬੰਧਨ 'ਚ ਬੱਝੀਆਂ ਇੰਗਲੈਂਡ ਦੀਆਂ ਮਹਿਲਾ ਕ੍ਰਿਕਟਰ ਨਤਾਲੀ ਸਕਿਵਰ ਅਤੇ ਕੈਥਰੀਨ ਬ੍ਰੰਟ
NEXT STORY