ਅਹਿਮਦਾਬਾਦ- ਗੁਜਰਾਤ ਟਾਈਟਨਸ ਤੇ ਰਾਜਸਥਾਨ ਰਾਇਲਜ਼ ਦਰਮਿਆਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ ਹਾਈ ਵੋਲਟੇਜ ਫਾਈਨਲ ਮੁਕਾਬਲਾ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਚ 'ਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਆਈ. ਪੀ. ਐੱਲ. ਖ਼ਿਤਾਬ ਆਪਣੇ ਨਾਂ ਕੀਤਾ।
ਇਹ ਵੀ ਪੜ੍ਹੋ : IPL 2022 'ਚ ਕਿਸ ਖਿਡਾਰੀ ਦੇ ਨਾਂ ਰਿਹਾ ਕਿਹੜਾ ਐਵਾਰਡ, ਦੇਖੋ ਪੂਰੀ ਲਿਸਟ
ਬਣਾਇਆ ਗਿਆ ਵਰਲਡ ਰਿਕਾਰਡ
ਫਾਈਨਲ ਮੈਚ ਤੋਂ ਠੀਕ ਪਹਿਲਾਂ ਹੀ ਇਸ ਮੈਦਾਨ 'ਤੇ ਇਕ ਵੱਡਾ ਰਿਕਾਰਡ ਬਣਾਇਆ ਗਿਆ। ਨਰਿੰਦਰ ਮੋਦੀ ਸਟੇਡੀਅਮ 'ਚ ਸਭ ਤੋਂ ਵੱਡੀ ਕ੍ਰਿਕਟ ਜਰਸੀ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਗਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਂਗੁਲੀ, ਸਕੱਤਰ ਜੈ ਸ਼ਾਹ ਤੇ ਆਈ. ਪੀ. ਐੱਲ. ਦੇ ਪ੍ਰਧਾਨ ਬ੍ਰਿਜੇਸ਼ ਪਟੇਲ ਨੂੰ ਸਰਟੀਫਿਕੇਟ ਦਿੱਤਾ ਗਿਆ।
66 ਮੀਟਰ ਲੰਬੀ ਹੈ ਜਰਸੀ
ਇਸ ਜਰਸੀ 'ਤੇ ਆਈ. ਪੀ. ਐੱਲ. ਦੀਆਂ 10 ਟੀਮਾਂ ਦੇ ਲੋਗੋ ਲਾਏ ਗਏ ਹਨ ਤੇ ਉਸ ਦੇ ਨਾਲ ਲਿਖਿਆ ਹੈ 'ਆਈ. ਪੀ. ਐੱਲ. ਦੇ 15 ਸਾਲ'। ਜੇਕਰ ਜਰਸੀ ਦੇ ਸਾਈਜ਼ ਦੀ ਗੱਲ ਕਰੀਏ ਤਾਂ ਇਹ 66 ਮੀਟਰ ਲੰਬੀ ਹੈ ਤੇ 42 ਮੀਟਰ ਚੌੜੀ ਹੈ। ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਹੈ।
1 ਲੱਖ ਤੋਂ ਵੱਧ ਲੋਕਾਂ ਨੇ ਸਟੇਡੀਅਮ 'ਚ ਬੈਠ ਕੇ ਦੇਖਿਆ ਫਾਈਨਲ ਮੈਚ
ਆਈ. ਪੀ. ਐੱਲ. ਦਾ ਇਹ ਫਾਈਨਲ ਮੈਚ ਆਪਣੇ ਆਪ 'ਚ ਇਕ ਖ਼ਾਸ ਮੈਚ ਹੈ ਕਿਉਂਕਿ ਪਹਿਲੀ ਵਾਰ ਆਈ. ਪੀ. ਐੱਲ. ਦੇ ਫਾਈਨਲ ਮੈਚ 'ਚ 1.4 ਲੱਖ ਤੋਂ ਵੱਧ ਲੋਕਾਂ ਨੇ ਇਸ ਨਰਿੰਦਰ ਮੋਦੀ ਸਟੇਡੀਅਮ 'ਚ ਬੈਠ ਕੇ ਇਹ ਮੈਚ ਦੇਖਿਆ ਹੈ।
ਇਹ ਵੀ ਪੜ੍ਹੋ : IPL 2022 : ਗੁਜਰਾਤ ਟਾਈਟਨਸ ਦੇ ਖ਼ਿਤਾਬ ਜਿੱਤਣ 'ਤੇ ਹੈੱਡ ਕੋਚ ਆਸ਼ੀਸ਼ ਨਹਿਰਾ ਨੇ ਰਚ ਦਿੱਤਾ ਇਤਿਹਾਸ
ਜੇਤੂ ਟੀਮ ਗੁਜਰਾਤ ਟਾਈਟਨਸ ਨੂੰ ਮਿਲਿਆ 20 ਕਰੋੜ ਦਾ ਚੈੱਕ
ਆਈ. ਪੀ. ਐੱਲ. ਦਾ ਫਾਈਨਲ ਮੈਚ ਜਿੱਤਣ ਵਾਲੀ ਟੀਮ ਗੁਜਰਾਤ ਟਾਈਟਨਸ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 20 ਕਰੋੜ ਰੁਪਏ ਦਾ ਚੈੱਕ ਦਿੱਤਾ ਹੈ। ਇਹ ਕ੍ਰਿਕਟ ਦੇ ਕਿਸੇ ਵੀ ਟੂਰਨਾਮੈਂਟ 'ਚ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਰਕਮ ਹੈ। ਇਸ ਦੇ ਨਾਲ ਹੀ ਉਪ ਜੇਤੂ ਟੀਮ ਨੂੰ 13 ਕਰੋੜ, ਤੀਜੇ ਤੇ ਚੌਥੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 7 ਤੇ 6.5 ਕਰੋੜ ਰੁਪਏ ਦਿੱਤੇ ਜਾਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਟੋਕੀਓ ਓਲੰਪੀਅਨ ਸ਼੍ਰੀਸ਼ੰਕਰ ਨੇ ਯੂਨਾਨ 'ਚ ਸੋਨ ਤਮਗ਼ਾ ਜਿੱਤਿਆ
NEXT STORY