ਮੁੰਬਈ- ਚਮਤਕਾਰੀ ਰੇਡਰ ਪ੍ਰਦੀਪ ਨਰਵਾਲ ਨੂੰ ਯੂ. ਪੀ. ਯੋਧਾ ਨੇ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦੀ ਨਿਲਾਮੀ ਵਿਚ 1.65 ਕਰੋੜ ਰੁਪਏ ਵਿਚ ਖਰੀਦਿਆ, ਜਿਸ ਨਾਲ ਉਹ ਇਸ ਲੀਗ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਕੀਮਤ ਹਾਸਲ ਕਰਨ ਵਾਲਾ ਖਿਡਾਰੀ ਬਣ ਗਿਆ। ਯੂ. ਪੀ. ਯੋਧਾ ਨੇ ਦਸੰਬਰ ਵਿਚ ਸ਼ੁਰੂ ਹੋਣ ਵਾਲੇ 8ਵੇਂ ਸੈਸ਼ਨ ਲਈ ਨਿਲਾਮੀ ਦੇ ਦੂਜੇ ਦਿਨ ਸੋਮਵਾਰ ਨੂੰ ਨਰਵਾਲ ਨੂੰ ਆਪਣੀ ਟੀਮ ਨਾਲ ਜੋੜਿਆ।
ਇਹ ਖ਼ਬਰ ਪੜ੍ਹੋ- ਵਿਸ਼ਵ ਪੱਧਰੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਅਸੀਂ ਤਿਆਰ ਹਾਂ : ਰੂਟ
ਪੀ. ਕੇ. ਐੱਲ. ਵਲੋਂ ਦੇਰ ਰਾਤ ਜਾਰੀ ਕੀਤੇ ਬਿਆਨ ਵਿਚ ਕਿਹਾ ਗਿਆ- ਪ੍ਰਦੀਪ ਨੇ ਇਤਿਹਾਸ ਬਣਾਉਣਾ ਜਾਰੀ ਰੱਖਿਆ ਹੈ। ਉਸ ਨੇ ਹੁਣ ਇਕ ਹੋਰ ਸਟਾਰ ਰੇਡਰ ਮਨੂ ਗੋਯਤ ਦੀ ਕੀਮਤ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ ਨੂੰ 6ਵੇਂ ਸੈਸ਼ਨ ਵਿਚ ਹਰਿਆਣਾ ਸਟੀਲਰਸ ਨੇ 1.51 ਕਰੋੜ ਰੁਪਏ ਵਿਚ ਖਰੀਦਿਆ ਸੀ। ਇਸ ਵਿਚਾਲੇ ਤੇਲਗੂ ਟਾਈਟਨਸ ਨੇ ਸਿਧਾਰਥ ਦੇਸਾਈ ਨੂੰ 1.30 ਕਰੋੜ ਰੁਪਏ ਵਿਚ ਖਰੀਦ ਕੇ ਆਪਣੀ ਟੀਮ ਵਿਚ ਬਰਕਰਾਰ ਰੱਖਿਆ। ਵੱਖ-ਵੱਖ ਫ੍ਰੈਂਚਾਇਜ਼ੀ ਟੀਮਾਂ ਨੇ ਦੂਜੇ ਦਿਨ 22 ਵਿਦੇਸ਼ੀ ਖਿਡਾਰੀਆਂ ਨੂੰ ਵੀ ਆਪਣੀ ਟੀਮ ਨਾਲ ਜੋੜਿਆ।
ਇਹ ਖ਼ਬਰ ਪੜ੍ਹੋ- BCCI ਨੇ ਨਵੀਂ IPL ਫ੍ਰੈਂਚਾਇਜ਼ੀ ਲਈ ਟੈਂਡਰ ਜਾਰੀ ਕਰਨ ਦਾ ਕੀਤਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਾਬਕਾ ਚੈਂਪੀਅਨ ਮਰੇ US OPEN ਦੇ ਪਹਿਲੇ ਦੌਰ 'ਚ ਬਾਹਰ, ਓਸਾਕਾ ਦੀ ਆਸਾਨ ਜਿੱਤ
NEXT STORY