ਨਿਊਯਾਰਕ- ਯੂਕੀ ਭਾਂਬਰੀ ਦੀ ਦੂਜੇ ਗੇੜ ਵਿਚ ਬੈਲਜੀਅਮ ਦੇ ਜੀਜੋ ਬਰਗ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਨਾਲ ਭਾਰਤ ਦੀ ਯੂ. ਐੱਸ. ਓਪਨ ਕੁਆਲੀਫਾਇਰਸ ਟੈਨਿਸ ਟੂਰਨਾਮੈਂਟ ਵਿਚ ਚੁਣੌਤੀ ਵੀ ਖ਼ਤਮ ਹੋ ਗਈ। ਭਾਰਤ ਦਾ ਇਹ 30 ਸਾਲਾ ਖਿਡਾਰੀ ਬੈਲਜੀਅਮ ਦੇ ਆਪਣੇ ਵਿਰੋਧੀ ਹੱਥੋਂ 3-6, 2-6 ਨਾਲ ਹਾਰ ਗਿਆ। ਵਿਸ਼ਵ ਵਿਚ 552ਵੇਂ ਨੰਬਰ ਦੇ ਭਾਂਬਰੀ ਲਈ ਵਿਸ਼ਵ ਵਿਚ 115ਵੇਂ ਨੰਬਰ ਦੇ ਬਰਗ ਦੇ ਸਾਹਮਣੇ ਮੁਕਾਬਲਾ ਕਿਸੇ ਵੀ ਸਮੇਂ ਸੌਖਾ ਨਹੀਂ ਰਿਹਾ।
ਪਹਿਲੇ ਸੈੱਟ ਵਿਚ ਹਾਲਾਂਕਿ ਇਕ ਸਮੇਂ ਸਕੋਰ 3-3 ਨਾਲ ਬਰਾਬਰੀ ’ਤੇ ਸੀ। ਬਰਗ ਨੇ ਜਲਦ ਹੀ ਮੈਚ ਦਾ ਰੁਖ਼ ਪਲਟ ਦਿੱਤਾ ਤੇ ਪਹਿਲਾ ਸੈੱਟ ਜਿੱਤਣ ਤੋਂ ਬਾਅਦ ਦੂਜਾ ਸੈੱਟ ਵੀ ਆਸਾਨੀ ਨਾਲ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਰਤ ਦੇ ਸਿਖਰਲੀ ਰੈਂਕਿੰਗ ਦੇ ਪੁਰਸ਼ ਸਿੰਗਲਜ਼ ਖਿਡਾਰੀ ਰਾਮਕੁਮਾਰ ਰਾਮਨਾਥਨ ਤੇ ਸੁਮਿਤ ਨਾਗਲ ਪਹਿਲੇ ਗੇੜ ਵਿਚ ਹਾਰ ਕੇ ਬਾਹਰ ਹੋ ਗਏ ਸਨ। ਦੁਨੀਆ ਦੇ 241ਵੇਂ ਨੰਬਰ ਦੇ ਰਾਮਨਾਥਨ ਅਮਰੀਕਾ ਦੇ ਬਰੂਨੋ ਕੁਜੁਹਾਰਾ ਹੱਥੋਂ ਜਦਕਿ ਨਾਗਲ ਕੈਨੇਡਾ ਦੇ ਵਾਸੇਲ ਪੋਸਪੀਸਿਲ ਹੱਥੋਂ ਹਾਰ ਗਏ ਸਨ।
ਰਾਸ਼ਟਰਮੰਡਲ ਖੇਡਾਂ 'ਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ 23 ਖਿਡਾਰੀਆਂ ਨੂੰ CM ਮਾਨ ਅੱਜ ਕਰਨਗੇ ਸਨਮਾਨਿਤ
NEXT STORY