ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਤੇਜ਼ ਦੌੜਾਕਾਂ ਵਿਚੋਂ ਇਕ ਜਮੈਕਾ ਦੇ ਉਸੇਨ ਬੋਲਟ ਇਕ ਵਾਰ ਫਿਰ ਪਿਤਾ ਬਣੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਉਨ੍ਹਾਂ ਦੇ ਘਰ ਜੁੜਵਾ ਬੱਚਿਆਂ ਨੇ ਜਨਮ ਲਿਆ ਹੈ। ਬੋਲਟ ਨੇ ਇਸ ਗੱਲ ਦੀ ਜਾਣਕਾਰੀ ਇੰਸਟਾਗ੍ਰਾਮ ਪੋਸਟ ਜ਼ਰੀਏ ਦਿੱਤੀ ਹੈ। ਉਨ੍ਹਾਂ ਨੇ ਆਪਣੇ ਬੱਚਿਆਂ ਦਾ ਨਾਮ ਥੰਡਰ ਬੋਲਟ ਅਤੇ ਸੈਂਟ ਲਿਓ ਬੋਲਟ ਰੱਖਿਆ ਹੈ। ਇਨ੍ਹਾਂ 2 ਬੱਚਿਆਂ ਦੇ ਇਲਾਵਾ ਬੋਲਟ ਦੀ ਇਕ ਧੀ ਵੀ ਹੈ, ਜਿਸ ਦਾ ਜਨਮ ਪਿਛਲੇ ਸਾਲ ਹੋਇਆ ਸੀ। ਉਨ੍ਹਾਂ ਨੇ ਆਪਣੀ ਧੀ ਦਾ ਨਾਮ ‘ਓਲੰਪੀਆ ਲਾਈਟਨਿੰਗ ਬੋਲਟ’ ਰੱਖਿਆ ਹੈ। ਬੋਲਟ ਨੇ ਆਪਣੇ ਬੱਚਿਆਂ ਦਾ ਨਾਮ ਬਹੁਤ ਵੱਖਰੇ ਢੰਗ ਨਾਲ ਰੱਖਿਆ ਹੈ, ਜਿਸ ਦੀ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ: ਕ੍ਰਿਕਟ ਤੋਂ ਬਾਅਦ ਬਾਲੀਵੁੱਡ ’ਚ ਐਂਟਰੀ ਲਈ ਤਿਆਰ ਸ਼੍ਰੀਸੰਤ, ਇਸ ਫ਼ਿਲਮ ’ਚ ਕਰਨਗੇ ਲੀਡ ਰੋਲ
ਬੋਲਟ ਨੇ ਇੰਸਟਾਗ੍ਰਾਮ ’ਤੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਸ ਵਿਚ ਬੋਲਟ ਦੇ ਇਲਾਵਾ ਉਨ੍ਹਾਂ ਦੀ ਪ੍ਰੇਮਿਕਾ ਅਤੇ 3 ਬੱਚੇ ਨਜ਼ਰ ਆ ਰਹੇ ਹਨ। ਇਸ ਦੀ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ, ‘ਹੈਪੀ ਫਾਦਰਸ ਡੇਅ! ਕੀ ਗਿਫ਼ਟ ਹੈ! ਮੁਬਾਰਕ ਕੇਸੀ ਬੇਨੇਟ, ਦੋਵਾਂ ਲਈ ਬਹੁਤ ਖ਼ੁਸ਼ ਹਾਂ।’
ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਯੋਗ ਦਿਵਸ ’ਤੇ PM ਮੋਦੀ ਬੋਲੇ- ਮਹਾਮਾਰੀ ’ਚ ਯੋਗ ਬਣਿਆ ਉਮੀਦ ਦੀ ਕਿਰਣ
ਦੱਸ ਦੇਈਏ ਕਿ ਬੋਲਟ ਨੇ ਓਲੰਪਿਕ ਵਿਚ 8 ਗੋਲਡ ਮੈਡਲ ਜਿੱਤਣ, 100 ਅਤੇ 200 ਮੀਟਰ ਵਿਚ ਵਰਲਡ ਰਿਕਾਰਡ ਅਤੇ ਪੁਰਸ਼ ਫਰਾਟਾ ਦੌੜ ਵਿਚ ਇਕ ਦਹਾਕੇ ਤੱਕ ਦਬਦਬਾ ਬਣਾਉਣ ਦੇ ਬਾਅਦ 2017 ਵਿਚ ਅਥਲੈਟਿਕਸ ਤੋਂ ਸੰਨਿਆਸ ਲੈ ਲਿਆ ਸੀ। ਓਲੰਪਿਕ 2016 ਵਿਚ ਬੋਲਟ ਲਗਾਤਾਰ 3 ਓਲੰਪਿਕ ਵਿਚ 100 ਅਤੇ 200 ਮੀਟਰ ਦਾ ਖ਼ਿਤਾਬ ਜਿੱਤਣ ਵਾਲੇ ਇਕਮਾਤਰ ਪੁਰਸ਼ ਦੌੜਾਕ ਬਣੇ ਸਨ।
ਇਹ ਵੀ ਪੜ੍ਹੋ: ਨਿਊਯਾਰਕ ਦੇ ਟਾਈਮਜ਼ ਸਕਵਾਇਰ ’ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ, 3000 ਤੋਂ ਵੱਧ ਲੋਕਾਂ ਨੇ ਲਿਆ ਹਿੱਸਾ
ਇਸ ਦੇ ਹਿਲਾਵਾ ਬੋਲਟ ਨੇ 2009 ਵਿਚ ਬਰਲਿਨ ਵਿਚ ਆਯੋਜਿਤ ਵਿਸ਼ਵ ਚੈਂਪੀਅਨਸ਼ਿਪ ਵਿਚ ਵਰਲਡ ਰਿਕਾਰਡ ਨਾਲ ਸੋਨਾ ਜਿੱਤਿਆ ਅਤੇ ਅੱਗੇ ਚੱਲ ਕੇ 3 ਵਾਰ ਚੈਂਪੀਅਨ ਬਣੇ। ਸਪ੍ਰਿੰਟਿੰਗ ਤੋਂ ਸੰਨਿਆਸ ਲੈਣ ਮਗਰੋਂ ਬੋਲਟ ਨੇ ਪੇਸ਼ੇਵਰ ਫੁੱਟਬਾਲ ਵਿਚ ਆਪਣੇ ਹੱਥ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਸੀ, ਜਿੱਥੇ ਉਨ੍ਹਾਂ ਨੇ ਅਕਤੂਬਰ 2018 ਵਿਚ ਆਸਟ੍ਰੇਲੀਆ-ਏ ਲੀਗ ਦੀ ਟੀਮ ਸੈਂਟਰਲ ਕੋਸਟਰਲ ਮਾਰਿਨਰਸ ਨਾਲ ਅਭਿਆਸ ਕੀਤਾ ਸੀ ਪਰ ਇੱਥੇ ਉਨ੍ਹਾਂ ਨੂੰ ਓਨੀ ਸਫ਼ਲਤਾ ਨਹੀਂ ਮਿਲੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ ਨੇ ਸ਼੍ਰੀਲੰਕਾ ਨੂੰ ਹਰਾ ਕੇ ਅੱਜ ਦੇ ਹੀ ਦਿਨ ਜਿੱਤਿਆ ਸੀ ਪਹਿਲਾ ਟੀ-20 WC
NEXT STORY