ਨਿਊਯਾਰਕ: ਦੁਨੀਆਭਰ ਵਿਚ ਅੱਜ 7ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। 6 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ’ਤੇ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿਚ ਮਨਾਉਣ ਦੀ ਅਪੀਲ ਕੀਤੀ ਸੀ। ਦੇਖਦੇ ਹੀ ਦੇਖਦੇ ਦੁਨੀਆ ਦੇ ਕਈ ਦੇਸ਼ ਇਸ ਮੁਹਿੰਮ ਵਿਚ ਸ਼ਾਮਲ ਹੋ ਗਏ। ਇਸੇ ਤਰ੍ਹਾਂ ਐਤਵਾਰ ਨੂੰ ਨਿਊਯਾਰਕ ਦੇ ਟਾਈਮਜ਼ ਸਕਵਾਇਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਭਾਰਤੀ ਦੂਤਾਵਾਸ ਨਿਊਯਾਰਕ ਨੇ ਐਤਵਾਰ ਨੂੰ ਟਾਈਮਜ਼ ਸਕਵਾਇਰ ਵਿਚ ਅੰਤਰਰਾਸ਼ਟਰੀ ਯੋਗ ਸਮਾਰੋਹ ਦੀ ਮੇਜ਼ਬਾਨੀ ਕਰਨ ਲਈ ਟਾਈਮਜ਼ ਸਕਵਾਇਰ ਏਲਾਇੰਸ ਨਾਲ ਭਾਗੀਦਾਰੀ ਕੀਤੀ। ਦਿਨ ਭਰ ਚੱਲੇ ਇਸ ਪ੍ਰੋਗਰਾਮ ਵਿਚ 3000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਯੋਗ ਦਿਵਸ ’ਤੇ PM ਮੋਦੀ ਬੋਲੇ- ਮਹਾਮਾਰੀ ’ਚ ਯੋਗ ਬਣਿਆ ਉਮੀਦ ਦੀ ਕਿਰਣ
ਦੂਤਾਵਾਸ ਰਣਧੀਰ ਜਾਇਸਵਾਲ ਨੇ ਦੱਸਿਆ, ‘ਯੋਗ ਦਾ ਜਨਮ ਭਾਰਤ ਵਿਚ ਹੋਇਆ ਸੀ ਪਰ ਅੱਜ ਇਹ ਗਲੋਬਲ ਵਿਰਾਸਤ ਦਾ ਹਿੱਸਾ ਹੈ। ਯੋਗ ਸਿਹਤ, ਕਲਿਆਣ ਅਤੇ ਕੁਦਰਤ ਨਾਲ ਸਦਭਾਵਨਾ ਵਿਚ ਰਹਿਣ ਦੇ ਬਾਰੇ ਵਿਚ ਹੈ।’ ਉਥੇ ਹੀ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੀ ਰੂਚਿਕਾ ਲਾਲ ਨੇ ਕਿਹਾ, ‘ਟਾਈਮਜ਼ ਸਕਵਾਇਰ ਐਨਵਾਈਸੀ ਵਿਚ ਯੋਗ, ਪ੍ਰਾਣਾਯਾਮ ਅਤੇ ਧਿਆਨ ਦੀ ਅਗਵਾਈ ਕਰਨਾ ਇਕ ਸ਼ਾਨਦਾਰ ਤਜ਼ਰਬਾ ਸੀ।’
ਇਹ ਵੀ ਪੜ੍ਹੋ: ਕਰਤਾਰਪੁਰ ਦੇ ਮਾਨਵ ਫੁੱਲ ਨੇ ਰਚਿਆ ਇਤਿਹਾਸ, ਫਿਨਲੈਂਡ 'ਚ ਪਹਿਲੇ ਭਾਰਤੀ ਅਸੈਂਬਲੀ ਮੈਂਬਰ ਬਣੇ
ਇਸ ਸਾਲ ਦੀ ਗਲੋਬਲ ਥੀਮ ਯੋਗ ਫਾਰ ਵੈੈੱਲਨੈੱਸ ਹੈ, ਜਿਸ ਨੂੰ ਸੰਯੁਕਤ ਰਾਸ਼ਟਰ (ਯੂ.ਐਨ.) ਵੱਲੋਂ ਰੱਖਿਆ ਗਿਆ ਹੈ। ਥੀਮ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਆਯੋਜਨ ਵਿਚ ਟ੍ਰਾਈਬਸ ਇੰਡੀਆ (ਟ੍ਰਾਈਫੇਡ) ਅਤੇ ਹੋਰ ਭਾਰਤੀ ਕੰਪਨੀਆਂ ਦੇ ਸਿਹਤ, ਆਯੁਰਵੈਦਿਕ ਅਤੇ ਕੁਦਰਤ ਆਧਾਰਤ ਵੈੈੱਲਨੈੱਸ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ। ਯੋਗ ਦੌਰਾਨ ਲੱਗੇ ਸਟਾਲਾਂ ਨੇ ਵੱਡੀ ਗਿਣਤੀ ਵਿਚ ਆਉਣ ਵਾਲੇ ਲੋਕਾਂ ਨੂੰ ਆਕਰਸ਼ਿਤ ਕੀਤਾ।
ਇਹ ਵੀ ਪੜ੍ਹੋ: ਸ਼ਰਮਨਾਕ: 16 ਸਾਲਾ ਪੁੱਤਰ ਨੇ ਰੋਲ਼ੀ ਮਾਂ ਦੀ ਪੱਤ, ਨਸ਼ੇ ਦੀ ਲੋਰ 'ਚ ਭੁੱਲਿਆ ਪਵਿੱਤਰ ਰਿਸ਼ਤਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬ੍ਰਾਜ਼ੀਲ ’ਚ ਕੋਰੋਨਾ ਨਾਲ 5 ਲੱਖ ਤੋਂ ਵੱਧ ਮੌਤਾਂ, ਲੋਕਾਂ ਨੇ ਲਾਏ ‘ਗੈੱਟ ਆਊਟ ਬੋਲਸੋਨਾਰੋ’ ਦੇ ਨਾਅਰੇ
NEXT STORY