ਸਪੋਰਟਸ ਡੈਸਕ— ਵਿਸ਼ਾਖਾਪਟਨਮ 'ਚ 24 ਫਰਵਰੀ ਤੋਂ ਭਾਰਤ ਅਤੇ ਆਸਟਰੇਲੀਆ ਵਿਚਾਲੇ ਪਹਿਲਾ ਟੀ-20 ਮੈਚ ਖੇਡਿਆ ਜਾਵੇਗਾ। ਦੋਹਾਂ ਟੀਮਾਂ ਵਿਚਾਲੇ 2 ਟੀ-20 ਅਤੇ 5 ਵਨ ਡੇ ਮੈਚਾਂ ਦੀਆਂ ਸੀਰੀਜ਼ ਖੇਡੀਆਂ ਜਾਣੀਆਂ ਹਨ। ਵਰਲਡ ਕੱਪ ਤੋਂ ਪਹਿਲਾਂ ਦੋਹਾਂ ਦੇਸ਼ਾਂ ਵਿਚਾਲੇ ਇਹ ਆਖ਼ਰੀ ਸੀਰੀਜ਼ ਹੋਵੇਗੀ। ਅਜਿਹੇ 'ਚ ਕੰਗਾਰੂ ਟੀਮ ਦੇ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਨੇ ਕਿਹਾ ਹੈ ਕਿ ਵਿਸ਼ਾਖਾਪਟਨਮ 'ਚ ਬੱਲੇਬਾਜ਼ੀ ਲਈ ਵਿਕਟ ਚੰਗਾ ਹੋਵੇਗਾ ਅਤੇ ਭਾਰਤ ਨੂੰ ਘਰ 'ਚ ਹਰਾਉਣ ਦਾ ਇਹ ਵੱਡਾ ਮੌਕਾ ਹੈ।

ਆਸਟਰੇਲੀਆਈ ਬੱਲੇਬਾਜ਼ ਨੇ ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਕਿਹਾ, ''ਵਿਕਟ ਬੱਲੇਬਾਜ਼ੀ ਲਈ ਚੰਗੀ ਹੋਵੇਗੀ।'' ਖਵਾਜਾ ਭਾਰਤ 'ਚ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਲਈ ਇੰਡੀਅਨ ਪ੍ਰੀਮੀਅਰ ਲੀਗ 'ਚ 6 ਮੈਚ ਖੇਡ ਚੁੱਕੇ ਹਨ, ਜੋ ਟੀਮ ਹੁਣ ਖਤਮ ਹੋ ਚੁੱਕੀ ਹੈ। ਮੈਂ ਉਸ ਟੀ-20 'ਚ ਖੇਡਿਆ ਸੀ ਅਤੇ ਵਿਕਟ ਅਸਲ 'ਚ ਬਹੁਤ ਚੰਗਾ ਸੀ।'' ਖਵਾਜਾ ਇਸ ਸਮੇਂ ਹੈਦਰਾਬਾਦ 'ਚ ਹਨ ਅਤੇ ਉਨ੍ਹਾਂ ਕਿਹਾ, ''ਮੇਰੇ ਹਿਸਾਬ ਨਾਲ ਧਰਮਸ਼ਾਲਾ ਦਾ ਵਿਕਟ ਥੋੜ੍ਹਾ ਜ਼ਿਆਦਾ ਸਪਿਨ ਹੋਇਆ ਸੀ ਅਤੇ ਬੈਂਗਲੁਰੂ 'ਚ ਵਿਕਟ ਬੱਲੇਬਾਜ਼ੀ ਲਈ ਕਾਫੀ ਚੰਗਾ ਸੀ।'' ਖਵਾਜਾ ਨੇ ਅੱਗੇ ਕਿਹਾ, ''ਤੁਹਾਨੂੰ ਇੱਥੇ ਜਿਸ ਵੀ ਗਰਾਊਂਡ 'ਤੇ ਖੇਡਣ ਦਾ ਮੌਕਾ ਮਿਲੇਗਾ, ਤੁਹਾਨੂੰ ਇਸ ਦੇ ਮੁਤਾਬਕ ਢੁਕਵਾਂ ਹੋਣਾ ਹੋਵੇਗਾ। ਆਸਟਰੇਲੀਆਈ ਕ੍ਰਿਕਟ ਟੀਮ ਦੇ ਕਈ ਖਿਡਾਰੀਆਂ ਨੇ ਬੀਤੇ ਸਮੇਂ ਭਾਰਤ 'ਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਸਾਨੂੰ ਉਸ ਤਜਰਬੇ ਨਾਲ ਮਦਦ ਮਿਲ ਸਕਦੀ ਹੈ।''
ਅੱਜ ਵੀ ਮੈਂ ਮੈਦਾਨ 'ਤੇ ਉਤਰਦੇ ਸਮੇਂ ਡਰ ਮਹਿਸੂਸ ਕਰਦਾ ਹਾਂ : ਚਾਹਲ
NEXT STORY