ਸਪੋਰਟਸ ਡੈਸਕ- ਆਈ.ਪੀ.ਐੱਲ. ਦਾ ਸਭ ਤੋਂ ਨੌਜਵਾਨ ਖਿਡਾਰੀ ਰਾਜਸਥਾਨ ਰਾਇਲਜ਼ ਦਾ ਵੈਭਵ ਸੂਰਿਆਵੰਸ਼ੀ ਆਪਣੇ ਧਮਾਕੇਦਾਰ ਪ੍ਰਦਰਸ਼ਨ ਕਾਰਨ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿਰਫ਼ 14 ਸਾਲ ਦੇ ਵੈਭਵ ਨੇ ਆਪਣੀ ਬੱਲੇਬਾਜ਼ੀ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦੇ ਹੋਏ ਗੁਜਰਾਤ ਟਾਈਟਨਜ਼ ਖ਼ਿਲਾਫ਼ ਸਿਰਫ਼ 35 ਗੇਂਦਾਂ 'ਚ 7 ਚੌਕੇ ਤੇ 11 ਛੱਕਿਆਂ ਦੀ ਮਦਦ ਨਾਲ ਸੈਂਕੜਾ ਜੜ ਕੇ ਇਤਿਹਾਸ ਰਚਿਆ ਸੀ।
ਉਹ ਆਈ.ਪੀ.ਐੱਲ. 'ਚ ਸੈਂਕੜਾ ਜੜਨ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਬਣ ਗਿਆ ਹੈ, ਇਸ ਤੋਂ ਇਲਾਵਾ ਉਹ ਟੂਰਨਾਮੈਂਟ 'ਚ ਸਭ ਤੋਂ ਤੇਜ਼ ਸੈਂਕੜਾ ਜੜਨ ਦੇ ਮਾਮਲੇ 'ਚ ਵੀ ਦੂਜੇ ਨੰਬਰ 'ਤੇ ਆ ਗਿਆ ਹੈ। ਹੁਣ ਉਸ ਤੋਂ ਅੱਗੇ ਸਿਰਫ਼ 'ਯੂਨੀਵਰਸਲ ਬੌਸ' ਕ੍ਰਿਸ ਗੇਲ ਹੈ, ਜਿਸ ਨੇ ਸਿਰਫ਼ 30 ਗੇਂਦਾਂ 'ਚ ਸੈਂਕੜਾ ਜੜਿਆ ਸੀ।
ਇਹ ਵੀ ਪੜ੍ਹੋ- ਇਕ ਹੋਰ ਧਾਕੜ ਹੋ ਗਿਆ ਪੂਰੇ IPL 'ਚੋਂ ਬਾਹਰ
ਹਾਲਾਂਕਿ ਸੈਂਕੜਾ ਜੜਨ ਤੋਂ ਬਾਅਦ ਮੁੰਬਈ ਇੰਡੀਅਨਜ਼ ਖ਼ਿਲਾਫ਼ ਖੇਡੇ ਗਏ ਮੁਕਾਬਲੇ 'ਚ ਵੈਭਵ ਖਾਤਾ ਵੀ ਨਹੀਂ ਖੋਲ੍ਹ ਸਕਿਆ ਤੇ ਪਹਿਲੇ ਹੀ ਓਵਰ 'ਚ ਦੀਪਕ ਚਾਹਰ ਦਾ ਸ਼ਿਕਾਰ ਬਣਿਆ ਸੀ। ਉਸ ਦਾ ਇਹ 'ਜ਼ੀਰੋ' ਉਸ ਸਮੇਂ ਆਇਆ, ਜਦੋਂ ਹਰ ਪਾਸੇ ਉਸ ਦੀ ਤਾਰੀਫ਼ ਹੋ ਰਹੀ ਸੀ ਤੇ ਦੁਨੀਆ ਭਰ ਦੇ ਧਾਕੜ ਖਿਡਾਰੀ ਉਸ ਦੇ ਧਮਾਕੇਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰ ਰਹੇ ਸਨ।
ਜਦੋਂ ਵੈਭਵ ਨੇ ਗੁਜਰਾਤ ਖ਼ਿਲਾਫ਼ ਇਤਿਹਾਸਕ ਸੈਂਕੜਾ ਜੜਿਆ ਸੀ ਤਾਂ ਭਾਰਤ ਦੇ ਮਹਾਨ ਖਿਡਾਰੀ ਸੁਨੀਲ ਗਾਵਸਕਰ ਨੇ ਕਿਹਾ ਸੀ ਕਿ ਵੈਭਵ ਹਾਲੇ ਇਕ ਬੱਚਾ ਹੈ ਤੇ ਉਸ ਦੇ ਇਸ ਸੈਂਕੜੇ 'ਤੇ ਉਸ ਦੀ ਇੰਨੀ ਤਾਰੀਫ਼ ਨਾ ਕਰੋ। ਉਸ ਦੀ ਹਾਲੇ ਸਿੱਖਣ ਦੀ ਉਮਰ ਹੈ, ਉਸ ਨੂੰ ਸਿੱਖਣ ਦਿਓ ਤੇ ਖੇਡਣ ਦਿਓ।
ਇਹ ਵੀ ਪੜ੍ਹੋ- ਪੰਜਾਬ ਕਿੰਗਜ਼ ਨੂੰ ਲੱਗਾ ਵੱਡਾ ਝਟਕਾ ! ਟੀਮ ਨੇ ਖ਼ੁਦ ਪੋਸਟ ਕਰ ਦਿੱਤੀ ਜਾਣਕਾਰੀ
ਉਹ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਨਾਲ ਬੈਠ ਕੇ ਬਹੁਤ ਕੁਝ ਸਿੱਖੇਗਾ ਤੇ ਹੋ ਸਕਦਾ ਹੈ ਕਿ ਉਸ ਦਾ ਪ੍ਰਦਰਸ਼ਨ ਅੱਗੇ ਜਾ ਕੇ ਹੋਰ ਨਿੱਖਰ ਜਾਵੇ। ਪਰ ਇਸ ਤਰ੍ਹਾਂ ਜਦੋਂ ਹਰ ਪਾਸੇ ਤਾਰੀਫ਼ ਹੋਣ ਲੱਗ ਜਾਵੇ ਤਾਂ ਕਈ ਵਾਰ ਖਿਡਾਰੀ ਓਵਰ ਕਾਨਫੀਡੈਂਟ ਹੋ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਪ੍ਰਦਰਸ਼ਨ ਦਾ ਗ੍ਰਾਫ਼ ਹੇਠਾਂ ਡਿੱਗਣ ਲੱਗਦਾ ਹੈ, ਜਿਸ ਦਾ ਅਸਰ ਉਨ੍ਹਾਂ ਦੇ ਅਗਲੇ ਮੈਚਾਂ 'ਤੇ ਵੀ ਦਿਖ ਸਕਦਾ ਹੈ।
ਇਹ ਵੀ ਪੜ੍ਹੋ- 2 ਵਾਰ ਦਾ ਵਿਸ਼ਵ ਚੈਂਪੀਅਨ ਭਾਰਤੀ ਕ੍ਰਿਕਟਰ 3 ਸਾਲ ਲਈ ਹੋਇਆ ਸਸਪੈਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਸਰਪੰਚ ਸਾਬ੍ਹ' ਦੀ ਕੋਚ ਰਿਕੀ ਪੌਂਟਿੰਗ ਨੇ ਕੀਤੀ ਰੱਜ ਕੇ ਤਾਰੀਫ਼, ਕਿਹਾ- ''ਉਹ ਪਹਿਲਾਂ ਨਾਲੋਂ ਕਿਤੇ...''
NEXT STORY