ਸਪੋਰਟਸ ਡੈਸਕ- ਆਈ.ਪੀ.ਐੱਲ. ਦੇ ਮੌਜੂਦਾ ਸੀਜ਼ਨ 'ਚ ਨਵੇਂ ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਪੰਜਾਬ ਕਿੰਗਜ਼ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਅਈਅਰ ਦੀ ਤਾਰੀਫ਼ ਕਰਦਿਆਂ ਟੀਮ ਦੇ ਕੋਚ ਰਿਕੀ ਪੌਂਟਿੰਗ ਨੇ ਕਿਹਾ ਕਿ ਹੁਣ ਉਹ ਖੇਡ ਹਾਲਾਤਾਂ ਨੂੰ ਲੈ ਕੇ ਪਹਿਲਾਂ ਤੋਂ ਕਿਤੇ ਬਿਹਤਰ ਰੱਖਣ ਵਾਲਾ ਖਿਡਾਰੀ ਬਣ ਗਿਆ ਹੈ।
ਦੱਸ ਦੇਈਏ ਕਿ ਅਈਅਰ ਅਤੇ ਪੌਂਟਿੰਗ ਨੇ ਮੌਜੂਦਾ ਸੀਜ਼ਨ ਵਿੱਚ ਪੰਜਾਬ ਕਿੰਗਜ਼ ਲਈ ਇੱਕ ਵਾਰ ਫਿਰ ਜੋੜੀ ਬਣਾਈ ਹੈ। ਦੋਵੇਂ ਨੇ ਦਿੱਲੀ ਕੈਪਿਟਲਸ ਵਿੱਚ ਕਪਤਾਨ ਅਤੇ ਕੋਚ ਦੇ ਤੌਰ 'ਤੇ ਇਕੱਠੇ ਕੰਮ ਕੀਤਾ ਸੀ, ਜਿੱਥੇ ਉਨ੍ਹਾਂ ਨੇ 2019 ਤੋਂ 2021 ਤੱਕ ਟੀਮ ਨੂੰ ਪਲੇਆਫ਼ ਤੱਕ ਪਹੁੰਚਾਇਆ ਸੀ। ਇੱਥੋਂ ਤੱਕ ਕਿ 2020 ਵਿੱਚ ਟੀਮ ਫਾਈਨਲ ਤੱਕ ਵੀ ਪਹੁੰਚੀ ਸੀ।
ਚੇਨਈ ਸੁਪਰ ਕਿੰਗਜ਼ 'ਤੇ ਪੰਜਾਬ ਕਿੰਗਜ਼ ਦੀ 4 ਵਿਕਟਾਂ ਦੀ ਜਿੱਤ ਤੋਂ ਬਾਅਦ ਪੌਂਟਿੰਗ ਨੇ ਕਿਹਾ ਕਿ ਅਈਅਰ ਹੁਣ ਪਹਿਲਾਂ ਤੋਂ ਕਿਤੇ ਵਧੇਰੇ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ ਅਤੇ ਇਹ ਤਜਰਬੇ ਨਾਲ ਆਉਂਦਾ ਹੈ। ਹੁਣ ਉਹ ਪਹਿਲਾਂ ਨਾਲੋਂ ਵਧੇਰੇ ਸਮਝਦਾਰ ਖਿਡਾਰੀ ਹੈ। ਮੈਨੂੰ ਲੱਗਦਾ ਹੈ ਕਿ ਉਹ ਖੇਡ ਅਤੇ ਹਾਲਾਤਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝ ਰਿਹਾ ਹੈ।
ਇਹ ਵੀ ਪੜ੍ਹੋ- ਇਕ ਹੋਰ ਧਾਕੜ ਹੋ ਗਿਆ ਪੂਰੇ IPL 'ਚੋਂ ਬਾਹਰ
ਅਈਅਰ ਨੇ ਪਿਛਲੇ ਸੀਜ਼ਨ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਖਿਤਾਬ ਜਿਤਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਪਰ ਮੈਗਾ ਆਕਸ਼ਨ ਤੋਂ ਪਹਿਲਾਂ ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ। ਪੰਜਾਬ ਕਿੰਗਜ਼ ਨੇ ਇਸ ਤੋਂ ਬਾਅਦ ਉਸ ਨੂੰ 26.75 ਕਰੋੜ ਰੁਪਏ ਖ਼ਰਚ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ।
ਪੌਂਟਿੰਗ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ ਕਪਤਾਨ ਦੇ ਤੌਰ 'ਤੇ ਆਈ.ਪੀ.ਐੱਲ. ਜਿੱਤਿਆ ਸੀ। ਇਸ ਲਈ ਤੁਹਾਨੂੰ ਪਤਾ ਹੈ ਕਿ ਤੁਸੀਂ ਇਹ ਕਰ ਚੁੱਕੇ ਹੋ ਅਤੇ ਤੁਹਾਡੇ ਕੋਲ ਉਹ ਤਜਰਬਾ ਹੈ। ਤੁਸੀਂ ਆਪਣੇ ਆਪਣੇ-ਆਪ 'ਤੇ ਭਰੋਸਾ ਕਰਦੇ ਹੋ। ਮੈਨੂੰ ਲੱਗਦਾ ਹੈ ਕਿ ਕਪਤਾਨੀ ਵਿੱਚ ਇਹ ਸਭ ਤੋਂ ਵੱਡੀ ਗੱਲ ਹੈ, ਵਿਸ਼ੇਸ਼ ਤੌਰ 'ਤੇ ਇੱਕ ਟੀ-20 ਮੈਚ ਵਿੱਚ, ਜਿੱਥੇ ਹਰੇਕ ਪਾਸੇ ਚੌਕੇ-ਛੱਕੇ ਲੱਗ ਰਹੇ ਹੋਣ।"
ਪੰਜਾਬ ਕਿੰਗਜ਼ ਦੀ ਟੀਮ ਅੰਕ ਸੂਚੀ ਵਿੱਚ ਤੀਜੇ ਸਥਾਨ 'ਤੇ ਹੈ, ਜਿਸ ਨਾਲ ਟੀਮ 'ਤੇ ਅਈਅਰ ਦਾ ਪ੍ਰਭਾਵ ਸਾਫ਼ ਤੌਰ 'ਤੇ ਦਿਸ ਰਿਹਾ ਹੈ। ਅਈਅਰ ਨੇ ਨਾ ਸਿਰਫ਼ ਚੰਗੀ ਅਗਵਾਈ ਕਰਕੇ ਆਪਣੀ ਸਮਰੱਥਾ ਦਾ ਸਬੂਤ ਦਿੱਤਾ, ਬਲਕਿ ਉਹ ਬੱਲੇ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ।
ਇਹ ਵੀ ਪੜ੍ਹੋ- 2 ਵਾਰ ਦਾ ਵਿਸ਼ਵ ਚੈਂਪੀਅਨ ਭਾਰਤੀ ਕ੍ਰਿਕਟਰ 3 ਸਾਲ ਲਈ ਹੋਇਆ ਸਸਪੈਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤੀ ਮਹਿਲਾ ਹਾਕੀ ਟੀਮ ਦਾ ਖ਼ਰਾਬ ਪ੍ਰਦਰਸ਼ਨ ਜਾਰੀ, ਆਸਟ੍ਰੇਲੀਆ ਕੋਲੋਂ 2-0 ਨਾਲ ਹਾਰੀ
NEXT STORY