ਸਪੋਰਟਸ ਡੈਸਕ- ਇਕ ਪਾਸੇ ਜਿੱਥੇ ਆਈ.ਪੀ.ਐੱਲ. ਦਾ ਖ਼ੁਮਾਰ ਕ੍ਰਿਕਟ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ, ਉੱਥੇ ਖਿਡਾਰੀਆਂ ਦੇ ਜ਼ਖਮੀ ਹੋਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਬੀਤੇ ਦਿਨ ਜਿੱਥੇ ਪੰਜਾਬ ਕਿੰਗਜ਼ ਨੂੰ ਗਲੈੱਨ ਮੈਕਸਵੈੱਲ ਦੇ ਜ਼ਖ਼ਮੀ ਹੋ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਜਾਣ ਕਾਰਨ ਕਰਾਰਾ ਝਟਕਾ ਲੱਗਾ ਸੀ, ਉੱਥੇ ਹੀ ਅੱਜ ਰਾਜਸਥਾਨ ਲਈ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ਾਨਦਾਰ ਫਾਰਮ 'ਚ ਚੱਲ ਰਹੇ ਤੇਜ਼ ਗੇਂਦਬਾਜ਼ ਸੰਦੀਪ ਸ਼ਰਮਾ ਉਂਗਲੀ ਦੇ ਫ੍ਰੈਕਚਰ ਕਾਰਨ ਪੂਰੇ ਟੂਰਨਾਮੈਂਟ 'ਚੋਂ ਬਾਹਰ ਹੋ ਗਿਆ ਹੈ।
ਰਾਜਸਥਾਨ ਲਈ ਇਹ ਬੁਰੀ ਖ਼ਬਰ ਇਸ ਲਈ ਵੀ ਅਹਿਮ ਹੋ ਜਾਂਦੀ ਹੈ, ਕਿਉਂਕਿ ਟੀਮ ਦੇ ਕਪਤਾਨ ਸੰਜੂ ਸੈਮਸਨ ਵੀ ਸੱਟ ਕਾਰਨ ਟੀਮ 'ਚੋਂ ਬਾਹਰ ਚੱਲ ਰਹੇ ਹਨ ਰਾਜਸਥਾਨ ਰਾਇਲਜ਼ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ, ''ਪਿਛਲੇ ਮੈਚ 'ਚ ਉਨ੍ਹਾਂ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਗੇਂਦਬਾਜ਼ੀ ਜਾਰੀ ਰੱਖੀ ਸੀ। ਟੀਮ ਉਸ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦੀ ਹੈ।''
ਜ਼ਿਕਰਯੋਗ ਹੈ ਕਿ 31 ਸਾਲਾ ਸੰਦੀਪ ਸ਼ਰਮਾ ਗੁਜਰਾਤ ਟਾਈਟਨਜ਼ ਨਾਲ ਖੇਡੇ ਗਏ ਪਿਛਲੇ ਮੈਚ 'ਚ ਆਪਣੀ ਹੀ ਗੇਂਦ 'ਤੇ ਸ਼ੁੱਭਮਨ ਗਿੱਲ ਵੱਲੋਂ ਲਗਾਏ ਗਏ ਸ਼ਾਟ ਨੂੰ ਰੋਕਣ ਦੀ ਕੋਸ਼ਿਸ਼ 'ਚ ਜ਼ਖ਼ਮੀ ਹੋ ਗਏ ਸਨ। ਇਸ ਮਗਰੋਂ ਉਨ੍ਹਾਂ ਨੇ ਕੁਝ ਮੈਡੀਕਲ ਸਹਾਇਤਾ ਲੈਣ ਮਗਰੋਂ ਆਪਣਾ ਸਪੈੱਲ ਪੂਰਾ ਕੀਤਾ ਸੀ।
ਇਸ ਤੋਂ ਪਹਿਲਾਂ ਸੰਦੀਪ ਨੇ ਇਸ ਸੀਜ਼ਨ 10 ਮੁਕਾਬਲੇ ਖੇਡੇ ਹਨ, ਜਿਨ੍ਹਾਂ 'ਚ ਉਸ ਨੇ 9 ਵਿਕਟਾਂ ਲਈਆਂ ਹਨ। ਉਸ ਨੂੰ ਡੈੱਥ ਓਵਰਾਂ 'ਚ ਸ਼ਾਨਦਾਰ ਗੇਂਦਬਾਜ਼ੀ ਦਾ ਮਾਹਿਰ ਮੰਨਿਆ ਜਾਂਦਾ ਹੈ। ਹਾਲਾਂਕਿ ਉਸ ਦੇ ਬਾਹਰ ਹੋ ਜਾਣ ਨਾਲ ਟੀਮ ਨੂੰ ਵੱਡਾ ਝਟਕਾ ਤਾਂ ਲੱਗਾ ਹੀ ਹੈ, ਪਰ ਇਸ ਨਾਲ ਕੋਈ ਜ਼ਿਆਦਾ ਫ਼ਰਕ ਵੀ ਨਹੀਂ ਪਵੇਗਾ, ਕਿਉਂਕਿ ਟੀਮ 11 'ਚੋਂ ਸਿਰਫ਼ 3 ਮੁਕਾਬਲੇ ਜਿੱਤ ਸਕੀ ਹੈ ਤੇ ਚੇਨਈ ਤੋਂ ਬਾਅਦ ਪਲੇਆਫ਼ ਦੀ ਰੇਸ 'ਚੋਂ ਬਾਹਰ ਹੋਣ ਵਾਲੀ ਦੂਜੀ ਟੀਮ ਹੈ।
ਇਹ ਵੀ ਪੜ੍ਹੋ- ਪੰਜਾਬ ਕਿੰਗਜ਼ ਨੂੰ ਲੱਗਾ ਵੱਡਾ ਝਟਕਾ ! ਟੀਮ ਨੇ ਖ਼ੁਦ ਪੋਸਟ ਕਰ ਦਿੱਤੀ ਜਾਣਕਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਿਖਰ ਧਵਨ ਨੂੰ ਮੁੜ ਹੋਇਆ ਪਿਆਰ, ਜਾਣੋ ਕੌਣ ਹੈ 'ਗੱਬਰ' ਦੀ ਨਵੀਂ ਗਰਲਫ੍ਰੈਂਡ
NEXT STORY