ਮੈਡ੍ਰਿਡ- ਆਸਟਰੇਲੀਆ ਤੋਂ ਲੰਬੀ ਯਾਤਰਾ ਕਰਕੇ ਇੱਥੇ ਪੁੱਜੀ ਭਾਰਤੀ ਗੋਲਫਰ ਵਾਣੀ ਕਪੂਰ ਮੈਡ੍ਰਿਡ ਲੇਡੀਜ਼ ਓਪਨ ਗੋਲਫ਼ ਟੂਰਨਾਮੈਂਟ ਦੇ ਪਹਿਲੇ ਦੌਰ ਦੇ ਬਾਅਦ ਸਾਂਝੇ 42ਵੇਂ ਸਥਾਨ 'ਤੇ ਹੈ ਤੇ ਇਸ ਪ੍ਰਤੀਯੋਗਿਤਾ 'ਚ ਹਿੱਸਾ ਲੈ ਰਹੀਆਂ ਤਿੰਨ ਭਾਰਤੀ ਗੋਲਫ਼ਰਾਂ 'ਚੋਂ ਸਰਵਸ੍ਰੇਸ਼ਠ ਸਥਾਨ 'ਤੇ ਹੈ। ਸਤੰਬਰ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੇ ਲਈ ਹਾਲ 'ਚ ਭਾਰਤੀ ਟੀਮ 'ਚ ਸ਼ਾਮਲ ਤਵੇਸਾ ਮਲਿਕ ਨੇ ਇਕ ਬਰਡੀ ਬਣਾਈ ਤੇ ਇਕ ਡਬਲ ਬੋਗੀ ਕੀਤੀ।
ਇਹ ਇਕ ਓਵਰ 73 ਦੇ ਸਕੋਰ ਦੇ ਨਾਲ ਸਾਂਝੇ 60ਵੇਂ ਸਥਾਨ 'ਤੇ ਰਹੀ। ਵਾਣੀ ਦੀ ਤਰ੍ਹਾਂ ਆਸਟਰੇਲੀਆ ਤੋਂ ਇੱਥੇ ਪੁੱਜੀ ਅਮਨਦੀਪ ਦ੍ਰਾਲ ਨੇ 77 ਦਾ ਕਾਰਡ ਖੇਡਿਆ ਤੇ ਉਹ ਸਾਂਝੇ 109ਵੇਂ ਸਥਾਨ 'ਤੇ ਰਹੀ। ਚੋਟੀ ਦੀਆਂ 60 ਖਿਡਾਰਨਾਂ ਕੱਟ 'ਚ ਜਗ੍ਹਾ ਬਣਾਉਣਗੀਆਂ ਅਜਿਹੇ 'ਚ ਭਾਰਤ ਦੀਆਂ ਤਿੰਨੋ ਗੋਲਫਰਾਂ ਨੂੰ ਪ੍ਰਤੀਯੋਗਿਤਾ 'ਚ ਬਣੇ ਰਹਿਣ ਲਈ ਦੂਜੇ ਦੌਰ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਪਹਿਲੇ ਦੌਰ ਦੇ ਬਾਅਦ ਮਾਜਾ ਸਟਾਰਕ ਤੇ ਅਗਥਾ ਸੁਜੋਨ ਸਾਂਝੀ ਬੜ੍ਹਤ 'ਤੇ ਹਨ। ਉਨ੍ਹਾਂ ਨੇ ਪੰਜ ਅੰਡਰ 67 ਦਾ ਸਕੋਰ ਬਣਾਇਆ।
ਕਿਸੇ ਵੀ ਖਿਡਾਰੀ ਨੂੰ ਹਰਾਇਆ ਜਾ ਸਕਦਾ ਹੈ : ਸਿੰਧੂ
NEXT STORY