ਜਲੰਧਰ - ਏਸ਼ੀਅਨ ਗੇਮਜ਼ ਵਿਚ ਭਾਰਤ ਨੂੰ ਸੋਨ ਤਮਗਾ ਦੁਆਉਣ ਵਾਲੀ ਪਹਿਲਵਾਨ ਵਿਨੇਸ਼ ਫੋਗਾਟ ਨੇ ਭਾਲਾ ਸੁੱਟ ਖਿਡਾਰੀ ਨੀਰਜ ਚੋਪੜਾ ਨਾਲ ਨਜ਼ਦੀਕੀਆਂ ਦੀ ਖਬਰ ਤੋਂ ਸਾਫ ਇਨਕਾਰ ਕੀਤਾ ਹੈ। ਦਰਅਸਲ, ਇਕ ਅਖਬਾਰ ਨੇ ਆਪਣਾ ਅਭਿਆਸ ਸੈਸ਼ਨ ਛੱਡ ਕੇ ਵਿਨੇਸ਼ ਦਾ ਮੈਚ ਦੇਖਣ ਪੁੱਜੇ ਨੀਰਜ ਚੋਪੜਾ ਦੀ ਫੋਟੋ ਛਾਪ ਕੇ ਦਾਅਵਾ ਕੀਤਾ ਸੀ ਕਿ ਵਿਨੇਸ਼ ਅਤੇ ਨੀਰਜ ਵਿਚਾਲੇ ਨੇੜਤਾ ਹੋ ਗਈ ਹੈ। ਖਬਰ ਤੋਂ ਨਾਰਾਜ਼ ਵਿਨੇਸ਼ ਫੋਗਾਟ ਨੇ ਆਪਣੇ ਟਵਿਟਰ 'ਤੇ ਉਕਤ ਖਬਰ ਦੀ ਕਟਿੰਗ ਪਾ ਕੇ ਲਿਖਿਆ ਹੈ ਕਿ ਦੇਸ਼ ਲਈ ਤਮਗਾ ਜਿੱਤ ਰਹੇ ਐਥਲੀਟ ਦਾ ਉਤਸ਼ਾਹ ਵਧਾਉਣ ਲਈ ਦੂਸਰੇ ਐਥਲੀਟ ਆ ਜਾਂਦੇ ਹਨ ਪਰ ਇਸ ਨੂੰ ਜਿਸ ਤਰ੍ਹਾਂ ਮੋੜਿਆ ਗਿਆ ਹੈ, ਉਹ ਬੇਹੱਦ ਸ਼ਰਮਨਾਕ ਹੈ। ਮੈਂ ਅਤੇ ਨੀਰਜ ਚੋਪੜਾ ਦੇ ਨਾਲ ਹਰ ਭਾਰਤੀ ਐਥਲੀਟ ਇਕ-ਦੂਸਰੇ ਦਾ ਸਹਿਯੋਗ ਇਸ ਲਈ ਕਰਦੇ ਹਨ ਤਾਂ ਕਿ ਅਸੀਂ ਭਾਰਤ ਨੂੰ ਮਾਣ ਮਹਿਸੂਸ ਕਰਾ ਸਕੀਏ। ਇਸ ਤੋਂ ਜ਼ਿਆਦਾ ਕੁਝ ਨਹੀਂ। ਨਮਸਕਾਰ।
ਦੱਸ ਦੇਈਏ ਕਿ 23 ਸਾਲ ਦੀ ਵਿਨੇਸ਼ ਪਿਛਲੀਆਂ ਕਾਮਨਵੈਲਥ ਗੇਮਜ਼ ਵਿਚ ਨੀਰਜ ਦੀ ਬਾਊਟ ਦੌਰਾਨ ਦਰਸ਼ਕਾਂ ਵਿਚਾਲੇ ਮੌਜੂਦ ਸੀ, ਜਿਥੇ 20 ਸਾਲਾ ਹਰਿਆਣਵੀ ਐਥਲੀਟ ਨੇ 86.47 ਮੀਟਰ ਤੱਕ ਭਾਲਾ ਸੁੱਟ ਕੇ ਸੋਨ ਤਮਗਾ ਜਿੱਤਿਆ ਸੀ। ਦੱਸਿਆ ਜਾ ਰਿਹਾ ਹੈ ਕਿ ਏਸ਼ੀਅਨ ਗੇਮਜ਼ ਵਿਚ ਨੀਰਜ ਨੇ ਵਿਨੇਸ਼ ਦਾ ਸਾਰਾ ਮੁਕਾਬਲਾ ਖੜ੍ਹੇ ਹੋ ਕੇ ਦੇਖਿਆ ਸੀ। ਇਸ ਦੇ ਨਾਲ ਹੀ ਉਸ ਨੇ ਇਕ ਸੈਲਫੀ ਵੀ ਸ਼ੇਅਰ ਕੀਤੀ ਸੀ। ਉਥੇ ਹੀ ਇਸ ਖਬਰ ਦਾ ਨੀਰਜ ਨੇ ਵੀ ਟਵੀਟ ਕਰਦੇ ਹੋਏ ਵਿਰੋਧ ਕੀਤਾ ਹੈ।
ਸੀਨੀਅਰ ਟੀਮ ਤੋਂ ਬਾਹਰ ਕੁਲਦੀਪ ਆਸਟਰੇਲੀਆ ਏ ਖਿਲਾਫ ਖੇਡਣਗੇ ਟੈਸਟ
NEXT STORY