ਵੈਨਕੂਵਰ (ਮਲਕੀਤ ਸਿੰਘ) : ਨੈਸ਼ਨਲ ਹਾਕੀ ਲੀਗ (ਐਨਐਚਐਲ) ਦੇ ਸਭ ਤੋਂ ਵੱਡੇ ਟੂਰਨਾਮੈਂਟ ਸਟੈਨਲੀ ਕੱਪ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਵਿੱਚ ਇਸ ਵਾਰ ਤਿੰਨ ਕੈਨੇਡੀਅਨ ਟੀਮਾਂ ਖਿਤਾਬ ਦੀ ਦੌੜ ਵਿੱਚ ਸ਼ਾਮਲ ਹਨ। ਇਹ ਹਾਕੀ ਮੁਕਾਬਲੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾਣਗੇ। ਪ੍ਰਾਪਤ ਵੇਰਵਿਆਂ ਮੁਤਾਬਕ ਇਹਨਾਂ ਹਾਕੀ ਮੁਕਾਬਲਿਆਂ ਦੇ ਪਹਿਲੇ ਰਾਊਂਡ ਵਿੱਚ ਹਰ ਸੀਰੀਜ਼ ਬਹੁਤ ਹੀ ਰੋਮਾਂਚਕ ਹੋਣ ਦੀ ਉਮੀਦ ਹੈ। ਟੀਮਾਂ ਆਪਣੀ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰ ਰਹੀਆਂ ਹਨ ਅਤੇ ਪ੍ਰਸ਼ੰਸਕਾਂ ਲਈ ਕਾਫ਼ੀ ਤਗੜੇ ਮੁਕਾਬਲੇ ਵੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਹੋਵੇਗਾ ਸਸਤਾ! ਹੋਰਮੁਜ਼ ਖੁੱਲ੍ਹਦੇ ਹੀ ਕੱਚੇ ਤੇਲ 'ਚ ਆਈ ਭਾਰੀ ਗਿਰਾਵਟ
ਕੈਨੇਡਾ ਦੀਆਂ ਟੀਮਾਂ ਵੱਲੋਂ ਖਾਸ ਤੌਰ ‘ਤੇ ਵਧੀਆ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ, ਕਿਉਂਕਿ ਉਹ ਲੰਬੇ ਸਮੇਂ ਬਾਅਦ ਸਟੈਨਲੀ ਕੱਪ ਨੂੰ ਮੁੜ ਕੈਨੇਡਾ ਲਿਆਉਣ ਲਈ ਸੰਘਰਸ਼ ਕਰ ਰਹੀਆਂ ਹਨ। ਹਰ ਸੀਰੀਜ਼ ਵਿੱਚ ਟੀਮਾਂ ਦੀ ਰਣਨੀਤੀ, ਖਿਡਾਰੀਆਂ ਦੀ ਫਾਰਮ ਅਤੇ ਗੋਲਕੀਪਿੰਗ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਹਨਾਂ ਮੁਕਾਬਲਿਆਂ ਦੇ ਪਹਿਲੇ ਰਾਊਂਡ ਵਿੱਚ ਟੀਮਾਂ ਵਿਚਕਾਰ ਕੜੀ ਟੱਕਰ ਹੋਵੇਗੀ, ਜਿਸ ਨਾਲ ਅਗਲੇ ਰਾਊਂਡ ਲਈ ਦਾਅਵੇਦਾਰ ਟੀਮਾਂ ਦੀ ਤਸਵੀਰ ਸਾਫ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਸੀਨਾ ਦੀ ਸਪੁਰਦਗੀ ਦੇ ਮਾਮਲੇ ’ਤੇ ਕਾਨੂੰਨੀ ਪ੍ਰਕਿਰਿਆ ਜਾਰੀ
NEXT STORY