ਨਵੀਂ ਦਿੱਲੀ— 2011 ਵਿਸ਼ਵ ਕੱਪ 'ਚ ਭਾਰਤ ਦੀ ਜਿੱਤ 'ਚ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਅਹਿਮ ਰੋਲ ਸੀ। ਇਸ ਮੈਚ 'ਚ ਖੁਦ ਧੋਨੀ ਨੇ ਬੱਲੇਬਾਜ਼ ਯੁਵਰਾਜ ਸਿੰਘ ਦੇ ਸਥਾਨ 'ਤੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਧੋਨੀ ਨੇ ਇਸ ਮੈਚ 'ਚ ਸ਼੍ਰੀਲੰਕਾ ਖਿਲਾਫ 91 ਦੌੜਾਂ ਦੀ ਪਾਰੀ ਖੇਡ ਕੇ ਭਾਰਤੀ ਟੀਮ ਨੂੰ ਜਿੱਤ ਹਾਸਲ ਕਰਵਾਉਣ 'ਚ ਅਹਿਮ ਭੂਮੀਕਾ ਨਿਭਾਈ ਸੀ।
ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਇਸ ਘਟਨਾ ਦੇ ਗਵਾਹ ਹਨ। ਸਹਿਵਾਗ ਉਸ ਸਮੇਂ ਡ੍ਰੇਸਿੰਗ ਰੂਮ 'ਚ ਹੀ ਮੌਜੂਦ ਸਨ। ਸਹਿਵਾਗ ਨੇ ਦੱਸਿਆ ਕਿ ਇਹ ਮਾਸਟਰ ਸਟਰੋਕ ਕਿਸੇ ਹੋਰ ਦਾ ਨਹੀਂ ਬਲਕਿ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਸੀ। ਸਹਿਵਾਗ (ਵੀਰੂ) ਨੇ ਇਹ ਗੱਲ ਇਕ ਸ਼ੋਅ ਦੇ ਦੌਰਾਨ ਦੱਸੀ। ਵੀਰੂ ਨੇ ਦੱਸਿਆ ਕਿ ਮੈਂ ਤੇ ਸਚਿਨ ਗੱਲ ਕਰ ਰਹੇ ਸੀ ਤਾਂ ਧੋਨੀ ਉੱਥੇ ਆਏ। ਸਚਿਨ ਨੇ ਧੋਨੀ ਨੂੰ ਕਿਹਾ ਜੇਕਰ ਸੱਜੇ ਹੱਥ ਦੇ ਬੱਲੇਬਾਜ਼ ਆਊਟ ਹੋਏ ਤਾਂ ਖੱਬੇ ਹੱਥ ਦੇ ਬੱਲੇਬਾਜ਼ ਨੂੰ ਹੀ ਮੈਦਾਨ 'ਤੇ ਭੇਜਣਾ ਤੇ ਖੱਬੇ ਹੱਥ ਦਾ ਬੱਲੇਬਾਜ਼ ਆਊਟ ਹੋਇਆ ਤਾਂ ਖੱਬੇ ਹੱਥ ਦੇ ਬੱਲੇਬਾਜ਼ ਨੂੰ। ਇਹ ਕਹਿਣ ਤੋਂ ਬਾਅਦ ਸਚਿਨ ਬਾਥਰੂਮ ਚਲ ਗਏ ਤੇ ਇਸ ਦੇ ਨਾਲ ਹੀ ਕੋਹਲੀ ਆਊਟ ਹੋ ਗਿਆ ਤਾਂ ਯੁਵਰਾਜ ਦੇ ਸਥਾਨ 'ਤੇ ਧੋਨੀ ਖੁਦ ਬੱਲੇਬਾਜ਼ੀ ਕਰਨ ਆਏ।
ਗੌਤਮ ਗੰਭੀਰ ਨੇ ਇਸ ਮੈਚ 'ਚ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਧੋਨੀ ਨੇ ਕੁਲਾਸੇਕਰਾ ਦੀ ਗੇਂਦ 'ਤੇ ਛੱਕਾ ਲਗਾ ਕੇ ਭਾਰਤ ਨੂੰ 28 ਸਾਲ ਬਾਅਦ ਵਿਸ਼ਵ ਚੈਂਪੀਅਨ ਬਣਾਇਆ ਸੀ। ਮੁੰਬਈ ਦੇ ਵਾਨਖੇੜੇ ਮੈਦਾਨ 'ਚ ਖੇਡੇ ਗਏ ਇਸ ਫਾਈਨਲ ਮੈਚ 'ਚ ਧੋਨੀ 'ਮੈਨ ਆਫ ਦ ਮੈਚ' ਰਹੇ ਸਨ।
ਗ੍ਰਿਫਿਥ ਸ਼ਹੀਦੀ ਖੇਡ ਮੇਲੇ ਦੇ ਪਹਿਲੇ ਦਿਨ ਹੋਏ ਦਿਲਚਸਪ ਮੁਕਾਬਲੇ
NEXT STORY