ਸਪੋਰਟਸ ਡੈਸਕ- ਵੀਨਸ ਵਿਲੀਅਮਸ 45 ਸਾਲ ਦੀ ਉਮਰ ਵਿਚ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿਚ ਨਵਾਂ ਰਿਕਾਰਡ ਬਣਾਉਣ ਲਈ ਤਿਆਰ ਹੈ। ਅਮਰੀਕਾ ਦੀ ਇਹ ਸਟਾਰ ਖਿਡਾਰਨ ਐਤਵਾਰ ਨੂੰ ਇੱਥੇ ਕੋਰਟ ’ਤੇ ਉਤਰਦੇ ਹੀ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਿਚ ਖੇਡਣ ਵਾਲੀ ਸਭ ਤੋਂ ਵਡੇਰੀ ਉਮਰ ਦੀ ਖਿਡਾਰੀ ਬਣ ਜਾਵੇਗੀ।
ਉਸ ਨੂੰ ਇਸ ਗੱਲ ਦਾ ਅਹਿਸਾਸ ਤਦ ਤੱਕ ਨਹੀਂ ਹੋਇਆ ਜਦੋਂ ਤੱਕ ਉਸ ਨੂੰ 5 ਸਾਲ ਵਿਚ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਵਿਚ ਖੇਡਣ ਲਈ ਵਾਈਲਡ ਕਾਰਡ ਰਾਹੀਂ ਐਂਟਰੀ ਨਹੀਂ ਮਿਲੀ। ਵੀਨਸ ਜਾਪਾਨ ਦੀ ਕਿਮਿਕੋ ਦਾਤੇ ਦਾ ਰਿਕਾਰਡ ਤੋੜੇਗੀ, ਜਿਸ ਨੇ 44 ਸਾਲ ਦੀ ਉਮਰ ਵਿਚ ਆਸਟ੍ਰੇਲੀਅਨ ਓਪਨ ਵਿਚ ਹਿੱਸਾ ਲਿਆ ਸੀ।
ਵੀਨਸ ਨੇ ਇੱਥੇ ਕਿਹਾ, ‘‘ਜਦੋਂ ਤੱਕ ਇਹ ਖਬਰ ਮੀਡੀਆ ਵਿਚ ਨਹੀਂ ਆਈ, ਮੈਂ ਇਸਦੇ ਬਾਰੇ ਵਿਚ ਸੋਚਿਆ ਵੀ ਨਹੀਂ ਸੀ। ਮੇਰੇ ਲਈ ਇਹ ਬਹੁਤ ਹੀ ਖੁਸ਼ ਦੀ ਗੱਲ ਹੈ।’’
ਉਸ ਨੇ ਇਸ ਤੋਂ ਪਹਿਲਾਂ 2021 ਵਿਚ ਆਖਰੀ ਤੇ ਕੁੱਲ 21ਵੀਂ ਵਾਰ ਮੈਲਬੋਰਨ ਪਾਰਕ ਵਿਚ ਮੁਕਾਬਲੇਬਾਜ਼ੀ ਕੀਤੀ ਸੀ। ਵੀਨਸ ਜਦੋਂ 17 ਸਾਲ ਦੀ ਸੀ ਤਦ ਉਸ ਨੇ ਪਹਿਲੀ ਵਾਰ 1998 ਵਿਚ ਆਸਟ੍ਰੇਲੀਅਨ ਓਪਨ ਵਿਚ ਹਿੱਸਾ ਲਿਆ ਸੀ ਤੇ ਕੁਆਰਟਰ ਫਾਈਨਲ ਵਿਚ ਪਹੁੰਚਣ ਵਿਚ ਸਫਲ ਰਹੀ ਸੀ।
ਪਿਛਲੇ ਸਾਲ ਅਗਸਤ ਵਿਚ ਅਮਰੀਕੀ ਓਪਨ ਤੋਂ ਗ੍ਰੈਂਡ ਸਲੈਮ ਟੂਰਨਾਮੈਂਟ ਵਿਚ ਵਾਪਸੀ ਕਰਨ ਵਾਲੀ ਵੀਨਸ ਆਸਟ੍ਰੇਲੀਅਨ ਓਪਨ ਦੇ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਵਿਚ ਸਰਬੀਆ ਦੀ 24 ਸਾਲਾ ਖਿਡਾਰਨ ਓਲਗਾ ਡੈਨਿਲੋਵਿਚ ਨਾਲ ਭਿੜੇਗੀ।
ਹੁਣ ਭਾਰਤ-ਬੰਗਲਾਦੇਸ਼ ਮੈਚ 'ਚ No Handshake ਵਿਵਾਦ ਨੇ ਫੜਿਆ ਤੂਲ, BCB ਨੂੰ ਦੇਣੀ ਪਈ ਸਫਾਈ
NEXT STORY