ਮਾਂਟ੍ਰੀਅਲ— ਵੀਨਸ ਵਿਲੀਅਮਸ ਨੇ ਕੈਰੋਲਿਨ ਡੋਲਹਾਈਡ ਨੂੰ 7-5, 6-1 ਨਾਲ ਹਰਾ ਕੇ ਰੋਜਰਸ ਕੱਪ ਡਬਲਿਊ.ਟੀ.ਏ. ਟੂਰਨਾਮੈਂਟ ਦੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ। ਅਮਰੀਕਾ ਦੀ ਹੀ ਕੈਰੋਲਿਨ ਨੇ ਪਹਿਲੇ ਸੈੱਟ 'ਚ ਚੁਣੌਤੀ ਦਿੱਤੀ ਪਰ ਦੂਜੇ ਸੈੱਟ 'ਚ ਉਹ ਟਿਕ ਨਾ ਸਕੀ।
ਹੁਣ ਵੀਨਸ ਦਾ ਸਾਹਮਣਾ ਸੋਰਾਨਾ ਕ੍ਰਿਸਟੀਆ ਜਾਂ ਮੋਨਿਕਾ ਨਿਕੂਲੇਸਕੂ ਨਾਲ ਹੋਵੇਗਾ। ਜਦਕਿ ਜਰਮਨੀ ਦੀ ਜੂਲੀਆ ਜਾਰਜੇਸ ਨੇ ਹੰਗਰੀ ਦੀ ਟਿਮੀਆ ਬਾਬੋਸ ਨੂੰ 3-6, 7-6, 6-4 ਨਾਲ ਹਰਾਇਆ। ਹੁਣ ਉਹ ਚੈੱਕ ਗਣਰਾਜ ਦੀ ਲੂਸੀ ਸਫਾਰੋਵਾ ਨਾਲ ਖੇਡੇਗੀ।
ਰਾਓਨਿਕ ਜਿੱਤੇ, ਸਾਕ ਰੋਜਰਸ ਕੱਪ ਤੋਂ ਬਾਹਰ
NEXT STORY