ਰਾਵਲਪਿੰਡੀ- ਨਿਊਜ਼ੀਲੈਂਡ ਦੇ ਸੁਰੱਖਿਆ ਖਤਰੇ ਦਾ ਹਵਾਲਾ ਦੇ ਕੇ ਦੌਰਾ ਰੱਦ ਕਰਨ ਤੋਂ ਬਾਅਦ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਕਿ ਉਹ ਇਸ ਤੋਂ ਬਹੁਤ ਨਿਰਾਸ਼ ਹਨ ਜਦਕਿ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਨਿਊਜ਼ੀਲੈਂਡ 'ਤੇ ਉਸਦੇ ਦੇਸ਼ ਵਿਚ ਖੇਡ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ। ਨਿਊਜ਼ੀਲੈਂਡ ਨੇ ਇਕ ਵੀ ਗੇਂਦ ਖੇਡੇ ਬਿਨਾਂ ਦੌਰਾ ਰੱਦ ਕਰ ਦਿੱਤਾ ਤੇ ਇਹ 18 ਸਾਲ ਵਿਚ ਉਸਦਾ ਪਾਕਿਸਤਾਨ ਦੇ ਵਿਰੁੱਧ ਪਹਿਲਾ ਦੌਰਾ ਸੀ, ਜਿਸ ਵਿਚ ਤਿੰਨ ਵਨ ਡੇ ਤੇ ਪੰਜ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਸ਼ਾਮਲ ਸੀ।
ਇਹ ਖ਼ਬਰ ਪੜ੍ਹੋ- ਅਮਰੀਕੀ ਓਪਨ ਚੈਂਪੀਅਨ ਏਮਾ ਰਾਡੂਕਾਨੂ ਬ੍ਰਿਟੇਨ ਪਹੁੰਚੀ, ਮਾਤਾ-ਪਿਤਾ ਨੂੰ ਮਿਲੀ
ਕੋਵਿਡ-19 ਖਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸੀਰੀਜ਼ ਦੇ ਲਈ 25 ਫੀਸਦੀ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਆਗਿਆ ਦਿੱਤੀ ਗਈ ਸੀ। ਆਜ਼ਮ ਨੇ ਸ਼ੁੱਕਰਵਾਰ ਦੀ ਘਟਨਾਵਾਂ 'ਤੇ ਨਿਰਾਸ਼ਾ ਜਤਾਈ। ਉਨ੍ਹਾਂ ਨੇ ਟਵੀਟ ਕੀਤਾ, ਸੀਰੀਜ਼ ਦੇ ਅਚਾਨਕ ਰੱਦ ਹੋਣ ਤੋਂ ਬੇਹੱਦ ਨਿਰਾਸ਼ ਹਾਂ, ਇਹ ਲੱਖਾਂ ਪਾਕਿਸਤਾਨ ਕ੍ਰਿਕਟ ਪ੍ਰਸ਼ੰਸਕਾਂ ਦੇ ਲਈ ਮੁਸਕਾਨ ਵਾਪਸ ਲਿਆ ਸਕਦੀ ਸੀ। ਉਨ੍ਹਾਂ ਨੇ ਕਿਹਾ ਕਿ ਸਾਡੀ ਸੁਰੱਖਿਆ ਏਜੰਸੀਆਂ ਦੀ ਸਮਰੱਥਾਵਾਂ ਤੇ ਭਰੋਸੇਯੋਗਤਾ 'ਤੇ ਪੂਰਾ ਭਰੋਸਾ ਹੈ। ਇਹ ਸਾਡਾ ਮਾਣ ਹੈ ਅਤੇ ਹਮੇਸ਼ਾ ਰਹੇਗਾ। ਪਾਕਿਸਤਾਨ ਜਿੰਦਾਬਾਦ। ਇਸ ਦੌਰਾਨ ਸ਼ੋਏਬ ਨੇ ਗੁੱਸੇ 'ਚ ਕਿਹਾ ਕਿ ਨਿਊਜ਼ੀਲੈਂਡ ਨੇ ਪਾਕਿਸਤਾਨ ਕ੍ਰਿਕਟ ਦੀ ਹੱਤਿਆ ਕਰ ਦਿੱਤੀ। ਅਖ਼ਤਰ ਨੇ ਕਿਹਾ ਕਿ ਨਿਊਜ਼ੀਲੈਂਡ ਨੂੰ ਯਾਦ ਰੱਖਣਾ ਚਾਹੀਦਾ ਸੀ ਕਿ ਕ੍ਰਾਈਸਟਚਰਚ ਹਮਲੇ 'ਚ 9 ਪਾਕਿਸਤਾਨੀ ਮਾਰੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਉਦੋ ਨਿਊਜ਼ੀਲੈਂਡ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਿਹਾ।
ਇਹ ਖ਼ਬਰ ਪੜ੍ਹੋ- ਚੇਨਈ ਦੇ ਕੋਲ ਖਿਤਾਬ ਜਿੱਤਣ ਦਾ ਮੌਕਾ : ਪੀਟਰਸਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਿਊਜ਼ੀਲੈਂਡ ਤੋਂ ਬਾਅਦ ECB ਵੀ ਪਾਕਿ ਦੌਰਾ ਰੱਦ ਕਰਨ ਦੇ ਮੂਡ 'ਚ
NEXT STORY