ਨਵੀਂ ਦਿੱਲੀ– ਵਿਸ਼ਵ ਰਗਬੀ ਹਾਲ ਆਫ ਫੇਮ ’ਚ ਸ਼ਾਮਲ ਵੇਸਾਲੇ ਸੇਰੇਵੀ ਨੂੰ ਭਾਰਤ ਦੀ ਪੁਰਸ਼ ਅਤੇ ਮਹਿਲਾ ਰਗਬੀ-7 ਟੀਮਾਂ ਦਾ ਮੁੱਖ ਕੋਚ ਬਣਾਇਆ ਗਿਆ ਹੈ। ਫਿਜ਼ੀ ਦੇ ਸੇਰੇਵੀ ਕਲੱਬ ਅਤੇ ਰਾਸ਼ਟਰੀ ਪੱਧਰ ’ਤੇ 15 ਪ੍ਰਤੀ ਟੀਮ ਰਗਬੀ ਖੇਡ ਚੁੱਕੇ ਹਨ। ‘ਕਿੰਗ ਆਫ ਸੈਵਨਜ਼’ ਕਹਾਏ ਜਾਣ ਵਾਲੇ ਸੇਰੇਵੀ ਓਲੰਪਿਕ ’ਚ ਰਗਬੀ ਸੈਵਨਜ਼ ਨੂੰ ਸ਼ਾਮਲ ਕਰਨ ਲਈ ਕੌਮਾਂਤਰੀ ਓਲੰਪਿਕ ਕਮੇਟੀ ਦੇ ਸਾਹਮਣੇ ਵਿਸ਼ਵ ਰਗਬੀ ਦੇ ਸਲਾਹਕਾਰ ਵੀ ਰਹਿ ਚੁੱਕੇ ਹਨ।
ਰਗਬੀ ਇੰਡੀਆ ਦੇ ਪ੍ਰਧਾਨ ਰਾਹੁਲ ਬੋਸ ਨੇ ਕਿਹਾ,‘ਰਗਬੀ ਇੰਡੀਆ ’ਚ ਸਾਡੇ ਸਾਰਿਆਂ ਦਾ ਟੀਚਾ ਅਤੀਤ ਨਾਲੋਂ ਬਿਹਤਰ ਪ੍ਰਦਰਸ਼ਨ ਕਰਨਾ ਹੈ। ਅਸੀਂ ਭਾਰਤੀ ਰਾਸ਼ਟਰੀ ਸੈਵਨਜ਼ ਟੀਮਾਂ ਦੇ ਮੁੱਖ ਕੋਚ ਦੇ ਤੌਰ ’ਤੇ ਵੇਸਾਲੇ ਸੇਰੇਵੀ ਦਾ ਸਵਾਗਤ ਕਰਦੇ ਹਾਂ।’ ਹਾਂਗਕਾਂਗ ਸੈਵਨਜ਼ ਜਿੱਤ ਚੁੱਕੇ ਸੇਰੇਵੀ ਨੇ 2005-06 ’ਚ ਖਿਡਾਰੀ ਅਤੇ ਕੋਚ ਦੇ ਤੌਰ ’ਤੇ ਫਿਜ਼ੀ ਨੂੰ ਪਹਿਲਾ ਵਿਸ਼ਵ ਸੀਰੀਜ਼ ਖਿਤਾਬ ਦਿਵਾਇਆ ਸੀ। ਉਹ ਅਮਰੀਕੀ ਰਾਈਨੋਜ਼ ਰਗਬੀ, ਜਮਾਇਕਾ ਸੈਵਨਜ਼ ਟੀਮ ਅਤੇ ਰੂਸ ਸੈਵਨਜ਼ ਟੀਮ ਦੇ ਕੋਚ ਰਹਿ ਚੁੱਕੇ ਹਨ।
ਯੂਗਾਂਡਾ ਦੇ ਕਪਤਾਨ ਬ੍ਰਾਇਨ ਮਸਾਬਾ ਨੇ ਛੱਡੀ ਕਪਤਾਨੀ
NEXT STORY