ਜਲੰਧਰ : ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਮੈਕਸੀਕੋ ਦੇ ਇਕ ਨਿਊਜ਼ ਚੈਨਲ 'ਤੇ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਵੈਦਰਗਰਲਜ਼ ਵਿਚੋਂ ਇਕ ਯਾਨੇਟ ਗ੍ਰਾਸੀਆ ਨੇ ਆਪਣੀ ਟੀਮ ਦੀ ਜਿੱਤ ਲਈ ਇਕ ਟੋਟਕਾ ਅਪਣਾਇਆ ਸੀ, ਜਿਹੜਾ ਪੂਰੀ ਦੁਨੀਆ ਵਿਚ ਮਸ਼ਹੂਰ ਹੋ ਗਿਆ ਸੀ।
ਦਰਅਸਲ, ਮੈਕਸੀਕੋ ਵਿਚ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਦੀ ਬੁਰੀ ਕਿਸਮਤ ਹੋਵੇ ਤਾਂ ਉਸ ਦੇ ਬਮ (ਪਿਛਵਾੜੇ) 'ਤੇ ਲੱਤ ਮਾਰਨ ਨਾਲ ਇਹ ਚੰਗੀ ਹੋ ਜਾਂਦੀ ਹੈ। ਯਾਨੇਟ ਨੇ ਮੈਕਸੀਕੋ ਫੁੱਟਬਾਲ ਟੀਮ ਦੀ ਬੁਰੀ ਕਿਸਮਤ ਦੂਰ ਕਰਨ ਲਈ ਸੈੱਟ 'ਤੇ ਆਪਣੇ ਦੋ ਸਾਥੀਆਂ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਆਪਣੇ ਬਮ 'ਤੇ ਲੱਤ ਮਾਰਨ ਨੂੰ ਕਿਹਾ ਸੀ।
ਪੂਰੇ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਸਾਈਟਸ 'ਤੇ ਖੂਬ ਵਾਇਰਲ ਹੋਈ ਸੀ। ਉਥੇ ਹੀ ਮੈਕਸੀਕੋ ਨੇ ਜਦੋਂ ਜਰਮਨੀ 'ਤੇ ਜਿੱਤ ਹਾਸਲ ਕੀਤੀ ਤਾਂ ਯਾਨੇਟ ਪਲ ਭਰ ਵਿਚ ਹੀ ਸੋਸ਼ਲ ਸਾਈਟਸ 'ਤੇ ਟ੍ਰੈਂਡ ਹੋਣ ਲੱਗੀ। ਲੋਕਾਂ ਨੇ ਕਿਹਾ ਕਿ ਯਾਨੇਟ ਦਾ ਫਾਰੂਲਮਾ ਚੱਲ ਪਿਆ। ਮੈਕਸੀਕੋ ਦੀ ਜਿੱਤ ਹੋਈ। ਖਿਡਾਰੀਆਂ ਨੂੰ ਯਾਨੇਟ ਦਾ ਅਹਿਸਾਨ ਮੰਨਣਾ ਚਾਹੀਦਾ ਹੈ।
ਦੇਖੋ ਯਾਨੇਟ ਦੀਆਂ ਕੁਝ ਤਸਵੀਰਾਂ






FIFA WC 2018 : ਰੋਮੇਲੂ ਲੁਕਾਕੂ ਦੇ 2 ਗੋਲ ਦੀ ਬਦੌਲਤ, ਬੈਲਜੀਅਮ ਨੇ ਪਨਾਮਾ ਨੂੰ 3-0 ਹਰਾਇਆ
NEXT STORY