ਬੈਂਗਲੁਰੂ— ਕਪਤਾਨ ਪਾਰਥਿਵ ਪਟੇਲ (76 ਦੌੜਾਂ) ਤੇ ਪ੍ਰਿਯਾਂਕ ਪਾਂਚਾਲ (80) ਦੇ ਵਿਚਾਲੇ ਪਹਿਲੇ ਵਿਕਟ ਲਈ 150 ਦੌੜਾਂ ਦੀ ਸਾਂਝੇਦਾਰੀ ਨਾਲ ਵਿਜੇ ਹਜ਼ਾਰੇ ਵਨ ਡੇ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਮੁਕਾਬਲੇ 'ਚ ਐਤਵਾਰ ਨੂੰ ਇੱਥੇ ਦਿੱਲੀ ਨੂੰ ਵੀ. ਜੇ. ਡੀ. ਨੇ 6 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਦਿੱਲੀ ਦੀ ਪਾਰੀ 223 ਦੌੜਾਂ 'ਤੇ ਢੇਰ ਹੋ ਗਈ। ਮੈਚ ਦੇ ਦੌਰਾਨ ਖਰਾਬ ਮੌਸਮ ਕਾਰਨ ਖੇਡ ਰੋਕਣਾ ਪਿਆ ਤੇ ਮੈਚ ਨੂੰ 49 ਓਵਰਾਂ ਦਾ ਕਰ ਦਿੱਤਾ ਗਿਆ। ਗੁਜਰਾਤ ਨੂੰ ਵੀ. ਜੇ. ਡੀ ਪ੍ਰਣਾਲੀ ਨਾਲ 49 ਓਵਰਾਂ 'ਚ ਜਿੱਤ ਦੇ ਲਈ 225 ਦੌੜਾਂ ਦਾ ਟੀਚਾ ਮਿਲਿਆ ਪਰ ਟੀਮ ਨੇ 37.5 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 225 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਦਿੱੱਲੀ ਦੇ ਕਪਤਾਨ ਧਰੁਵ ਸ਼ੋਰੇ (91) ਸੈਂਕੜਾ ਬਣਾਉਣ ਤੋਂ ਖੁੰਝ ਹਏ। ਉਸ ਨੇ 109 ਗੇਂਦਾਂ ਦੀ ਪਾਰੀ 'ਚ 7 ਚੌਕੇ ਤੇ 2 ਛੱਕੇ ਲਗਾਏ।
ਮਰੇ ਤੇ ਵਾਵਰਿੰਕਾ ਵਿਚਾਲੇ ਹੋਵੇਗਾ ਐਂਟਵਰਪ ਦਾ ਖਿਤਾਬੀ ਮੈਚ
NEXT STORY