ਮੁੰਬਈ : ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇ.ਐੱਲ. ਰਾਹੁਲ ਦੀ ਧੀ ਇਵਾਰਾ 1 ਸਾਲ ਦੀ ਹੋ ਗਈ ਹੈ। ਇਸ ਖ਼ਾਸ ਮੌਕੇ 'ਤੇ ਆਥੀਆ ਨੇ ਸੋਸ਼ਲ ਮੀਡੀਆ 'ਤੇ ਧੀ ਦੇ ਪਹਿਲੇ ਜਨਮਦਿਨ ਦੇ ਜਸ਼ਨ ਦੀਆਂ ਕੁਝ ਅਣਦੇਖੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਧੀ ਲਈ ਲਿਖਿਆ ਭਾਵੁਕ ਸੁਨੇਹਾ, 'ਆਥੀਆ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕਰਦਿਆਂ ਆਪਣੀ ਧੀ ਨੂੰ 'ਜਾਨਾ' ਕਹਿ ਕੇ ਸੰਬੋਧਨ ਕੀਤਾ। ਉਸ ਨੇ ਲਿਖਿਆ, "ਪਹਿਲਾ ਜਨਮਦਿਨ ਮੁਬਾਰਕ, ਮੇਰੀ ਜਾਨਾ। ਸਾਨੂੰ (ਮਾਪਿਆਂ ਵਜੋਂ) ਚੁਣਨ ਲਈ ਧੰਨਵਾਦ, ਅਸੀਂ ਤੁਹਾਨੂੰ ਸ਼ਬਦਾਂ ਅਤੇ ਦੁਨੀਆ ਤੋਂ ਪਰੇ ਪਿਆਰ ਕਰਦੇ ਹਾਂ।"
ਜਸ਼ਨ ਦੀਆਂ ਖ਼ਾਸ ਝਲਕੀਆਂ
ਜਨਮਦਿਨ ਦੇ ਜਸ਼ਨ ਲਈ ਖ਼ਾਸ ਤੌਰ 'ਤੇ ਐਨੀਮਲ ਥੀਮ ਵਾਲਾ ਕੇਕ ਤਿਆਰ ਕਰਵਾਇਆ ਗਿਆ ਸੀ। ਇੱਕ ਤਸਵੀਰ ਵਿੱਚ ਨੰਨ੍ਹੀ ਇਵਾਰਾ ਆਪਣੇ ਪਿਤਾ ਕੇ.ਐੱਲ. ਰਾਹੁਲ ਦੀ ਉਂਗਲ ਫੜੀ ਨਜ਼ਰ ਆ ਰਹੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਆਥੀਆ ਦੇ ਭਰਾ ਅਤੇ ਅਦਾਕਾਰ ਅਹਾਨ ਸ਼ੈੱਟੀ ਨੇ ਵੀ ਆਪਣੀ ਭਾਣਜੀ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਇੱਕ ਸਾਲ ਹੋ ਵੀ ਗਿਆ? ਜਨਮਦਿਨ ਮੁਬਾਰਕ ਮੇਰੀ ਇਵੂ।" ਦੱਸਣਯੋਗ ਹੈ ਕਿ ਆਥੀਆ ਸ਼ੈੱਟੀ ਅਤੇ ਕੇ.ਐੱਲ. ਰਾਹੁਲ ਦਾ ਵਿਆਹ 23 ਜਨਵਰੀ 2023 ਨੂੰ ਸੁਨੀਲ ਸ਼ੈੱਟੀ ਦੇ ਖੰਡਾਲਾ ਸਥਿਤ ਫਾਰਮ ਹਾਊਸ 'ਤੇ ਹੋਇਆ ਸੀ। ਜੋੜੇ ਨੇ ਮਾਰਚ 2025 ਵਿੱਚ ਆਪਣੀ ਧੀ ਇਵਾਰਾ ਦਾ ਸਵਾਗਤ ਕੀਤਾ ਸੀ।
ਮਾਲਾਮਾਲ ਹੋ ਗਿਆ ਧਾਕੜ ਕ੍ਰਿਕਟਰ ਦਾ ਪਰਿਵਾਰ ! ਘਰ ਬੈਠਿਆਂ ਮਿਲਣਗੇ 460 ਕਰੋੜ ਰੁਪਏ
NEXT STORY