ਜੈਪੁਰ- ਕਪਤਾਨ ਸ਼੍ਰੇਅਸ ਅਈਅਰ ਦੇ ਅਜੇਤੂ 103 ਦੌੜਾਂ ਦੀ ਮਦਦ ਨਾਲ ਮੁੰਬਈ ਨੇ ਵਿਜੇ ਹਜ਼ਾਰੇ ਟਰਾਫੀ ਵਨ ਡੇ ਕ੍ਰਿਕਟ ਚੈਂਪੀਅਨਸ਼ਿਪ ’ਚ ਗਰੁੱਪ ਡੀ ਦੇ ਮੈਚ ’ਚ ਮਹਾਰਾਸ਼ਟਰ ਨੂੰ 6 ਵਿਕਟਾਂ ਨਾਲ ਹਰਾਇਆ। ਮੁੰਬਈ ਦੀ ਇਹ ਲਗਾਤਾਰ ਦੂਜੀ ਜਿੱਤ ਸੀ ਜਿਸ ਨੇ ਪਹਿਲੇ ਮੈਚ ’ਚ ਦਿੱਲੀ ਨੂੰ ਹਰਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਹਾਰਾਸ਼ਟਰ ਨੇ 9 ਵਿਕਟਾਂ ’ਤੇ 279 ਦੌੜਾਂ ਬਣਾਈਆਂ, ਜਿਸ ’ਚ ਯਸ਼ ਨਾਹਰ ਦੇ 119 ਤੇ ਅਜੀਮ ਕਾਜ਼ੀ ਦੀਆਂ 104 ਦੌੜਾਂ ਸ਼ਾਮਲ ਸਨ। ਮੁੰਬਈ ਦੇ ਤੇਜ਼ ਗੇਂਦਬਾਜ਼ ਧਵਲ ਕੁਲਕਰਣੀ ਨੇ 44 ਦੌੜਾਂ ’ਤੇ 5 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਬਾਅਦ ਅਈਅਰ ਦੀ ਧਮਾਕੇਦਾਰ ਬੱਲੇਬਾਜ਼ੀ ਨਾਲ ਮੁੰਬਈ ਨੇ 47.2 ਓਵਰਾਂ ’ਚ ਟੀਚੇ ਨੂੰ ਹਾਸਲ ਕਰ ਲਿਆ।
ਮਹਾਰਾਸ਼ਟਰ ਦੇ ਕਪਤਾਨ ਕੁਤੂਰਾਜ ਗਾਇਕਵਾੜ (19) ਵਧੀਆ ਸ਼ੁਰੂਆਤ ਨੂੰ ਵੱਡੀ ਪਾਰੀ ’ਚ ਨਹੀਂ ਬਦਲ ਸਕੇ ਤੇ ਕੁਲਕਰਣੀ ਦਾ ਸ਼ਿਕਾਰ ਹੋਏ। ਇਸ ਤੋਂ ਬਾਅਦ ਕੁਲਕਰਣੀ ਨੇ ਨੌਸ਼ਾਦ ਸ਼ੇਖ (0), ਕੇਦਾਰ ਜਾਧਵ (5) ਤੇ ਅੰਕਿਤ ਬਵਾਨੇ (0) ਨੂੰ ਪਵੇਲੀਅਨ ਭੇਜਿਆ। ਨਾਹਰ ਤੇ ਕਾਜ਼ੀ ਨੇ 5ਵੇਂ ਵਿਕਟ ਲਈ 214 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸੰਕਟ ’ਚੋਂ ਕੱਢਿਆ। ਨਾਹਰ ਨੇ 133 ਗੇਂਦਾਂ ਦੀ ਪਾਰੀ ’ਚ 7 ਚੌਕੇ ਤੇ ਛੱਕੇ ਲਗਾਏ ਜਦਕਿ ਕਾਜ਼ੀ ਨੇ 118 ਗੇਂਦਾਂ ਦਾ ਸਾਹਮਣਾ ਕਰਕੇ 12 ਚੌਕੇ ਤੇ 2 ਛੱਕੇ ਲਗਾਏ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਓਮਾਨ ਤੇ UAE ਵਿਰੁੱਧ ਮਾਰਚ ’ਚ ਦੋਸਤਾਨਾ ਮੈਚ ਖੇਡੇਗੀ ਭਾਰਤੀ ਫੁੱਟਬਾਲ ਟੀਮ
NEXT STORY