ਨਵੀਂ ਦਿੱਲੀ- ਭਾਰਤੀ ਪੁਰਸ਼ ਫੁੱਟਬਾਲ ਟੀਮ ਓਮਾਨ ਦੇ ਵਿਰੁੱਧ 25 ਮਾਰਚ ਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਰੁੱਧ 29 ਮਾਰਚ ਨੂੰ ਦੋਸਤਾਨਾ ਮੈਚ ਖੇਡੇਗੀ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ. ਆਈ. ਐੱਫ. ਐੱਫ.) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਵੇਂ ਮੈਚ ਦੁਬਈ ’ਚ ਖੇਡੇ ਜਾਣਗੇ। ਭਾਰਤੀ ਟੀਮ ਨੇ ਨਵੰਬਰ 2019 ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ’ਤੇ ਕੋਈ ਮੈਚ ਨਹੀਂ ਖੇਡਿਆ ਹੈ। ਉਸ ਨੇ ਉਦੋਂ ਫੀਫਾ ਵਿਸ਼ਵ ਕੱਪ ਦੇ ਕੁਆਲੀਫਾਇਰਸ ’ਚ ਅਫਗਾਨਿਸਤਾਨ ਤੇ ਓਮਾਨ ਦਾ ਸਾਹਮਣਾ ਕੀਤਾ ਸੀ।
ਭਾਰਤ ਨੇ ਹੁਣ ਤੱਕ ਕੁਆਲੀਫਾਇਰਸ ’ਚ ਜੋ ਪੰਜ ਮੈਚ ਖੇਡੇ ਹਨ ਉਨ੍ਹਾਂ ’ਚ ਤਿੰਨ ਹਾਸਲ ਕੀਤੇ ਹਨ। ਓਮਾਨ ਤੇ ਯੂ. ਏ. ਈ. ਵਿਰੁੱਧ ਮਾਰਚ ’ਚ ਹੋਣ ਵਾਲੇ ਮੈਚਾਂ ਦੀ ਤਿਆਰੀਆਂ ਲਈ ਰਾਸ਼ਟਰੀ ਟੀਮ 15 ਮਾਰਚ ਤੋਂ ਕੈਂਪ ’ਚ ਹਿੱਸਾ ਲਵੇਗੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸ਼੍ਰੀਲੰਕਾਈ ਬੱਲੇਬਾਜ਼ ਥਰੰਗਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
NEXT STORY