ਨਵੀਂ ਦਿੱਲੀ—ਭਾਰਤੀ ਟੀਮ ਇਸ ਸਮੇਂ ਇੰਗਲੈਂਡ ਦੌਰ 'ਚ ਰੁੱਝੀ ਹੈ। ਇਸ ਦੌਰਾਨ ਇਕ ਅਜਿਹੀ ਖਬਰ ਆ ਰਹੀ ਹੈ ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਰਹਿ ਸਕਦਾ ਹੈ। ਦਰਅਸਲ ਭਗੌੜਾ ਆਰਥਿਕ ਅਪਰਾਧੀ ਅਤੇ ਸ਼ਰਾਬ ਵਪਾਰੀ ਵਿਜੇ ਮਾਲਿਆ ਇਨੀਂ ਦਿਨੀਂ ਇੰਗਲੈਂਡ ਦੌਰੇ 'ਤੇ ਗਏ ਵਿਰਾਟ ਕੋਹਲੀ ਸਮੇਤ ਭਾਰਤੀ ਟੀਮ ਨੂੰ ਮਿਲਣ ਚਾਹੁੰਦਾ ਸੀ, ਪਰ ਭਾਰਤ ਸਰਕਾਰ ਵਲੋਂ ਇਸ ਦੀ ਆਗਿਆ ਨਾ ਦਿੱਤੇ ਜਾਣ ਤੋਂ ਬਾਅਦ ਉਸ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ।
ਵਿਰਾਟ ਕੋਹਲੀ ਵਿਜੇ ਮਾਲਿਆ ਦੀ ਟੀਮ ਰਾਇਲ ਚੈਲੇਂਜਰਸ ਬੰਗਲੁਰੂ ਦੇ ਕਪਤਾਨ ਹਨ। ਬੈਂਕਾਂ ਤੋਂ ਲਏ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ ਨਹੀਂ ਚੁਕਾਉਣ ਦੇ ਮਾਮਲੇ 'ਚ ਮਾਲਿਆ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਇੰਗਲੈਂਡ 'ਚ ਰਹਿ ਰਿਹਾ ਹੈ। ਉਹ ਆਰ.ਸੀ.ਬੀ. ਦੇ ਚੇਅਰਮੈਨ ਅਹੁਦੇ ਤੋਂ ਵੀ ਅਸਤੀਫਾ ਦੇ ਚੁੱਕੇ ਹਨ।
ਵਰਣਨਯੋਗ ਹੈ ਕਿ ਭਾਰਤ ਤੋਂ ਫਰਾਰ ਚੱਲ ਰਹੇ ਕਾਰੋਬਾਰੀ ਵਿਜੇ ਮਾਲਿਆ ਹੁਣ ਛੇਤੀ ਹੀ ਭਾਰਤ ਆ ਸਕਦਾ ਹੈ। ਧੋਖਾਧੜੀ ਦੇ ਦੋਸ਼ਾਂ ਨਾਲ ਭਰੇ ਮਾਲਿਆ ਦੀ ਲੰਡਨ ਵੈਸਟਮਿੰਸਟਰ ਮਜਿਸਟ੍ਰੇਟ ਦੀ ਅਦਾਲਤ 'ਚ ਸੁਣਵਾਈ ਚੱਲ ਰਹੀ ਹੈ। ਇਸ ਦੌਰਾਨ ਬ੍ਰਿਟੇਨ ਦੀ ਅਦਾਲਤ ਨੇ ਭਾਰਤੀ ਪ੍ਰਸ਼ਾਸਨ ਤੋਂ ਆਰਥਰ ਰੋਡ ਜੇਲ ਦੀ ਬੈਰਕ ਨੰਬਰ-12 ਦਾ ਤਿੰਨ ਹਫਤੇ ਦਾ ਵੀਡੀਓ ਮੰਗਿਆ ਹੈ।
ਖਬਰਾਂ ਮੁਤਾਬਕ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਵਿਜੇ ਮਾਲਿਆ ਨੂੰ ਭਾਰਤ ਆਉਣ ਤੋਂ ਬਾਅਦ ਮੁੰਬਈ ਦੀ ਆਰਥਰ ਰੋਡ ਜੇਲ ਦੇ ਬੈਰਾਕ ਨੰਬਰ 12 'ਚ ਰੱਖਿਆ ਜਾਵੇਗਾ, ਇਥੇ ਵੀ.ਆਈ.ਪੀ. ਨੂੰ ਹੀ ਥਾਂ ਮਿਲਦੀ ਹੈ ਪਰ ਵਿਜੇ ਮਾਲਿਆਂ ਦੇ ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਮੁੰਬਈ ਦੀ ਆਰਥਰ ਰੋਡ ਜੇਲ ਦੀ ਬੈਰਕ ਨੰਬਰ-12 ਦੇ ਹਾਲਾਤ ਠੀਕ ਨਹੀਂ ਹੈ ਜਿਥੇ ਉਸ ਨੂੰ ਹਵਾਲਗੀ ਦੇ ਬਾਅਦ ਰੱਖਿਆ ਜਾਣਾ ਹੈ।
ਆਮ ਤੋਂ ਕਮਜ਼ੋਰ ਮਾਨਸੂਨ ਕਾਰਨ ਘੱਟ ਸਕਦਾ ਹੈ ਖੇਤੀਬਾੜੀ ਉਤਪਾਦਨ : ਰਿਪੋਰਟ
NEXT STORY