ਨਵੀਂ ਦਿੱਲੀ- ਵਿਸ਼ਵ ਕੱਪ ਦੀ ਟੀਮ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਫੈਸਲੇ ਲਾਏ ਜਾਂਦੇ ਹਨ ਤੇ ਇਸੇ ਕ੍ਰਮ ਵਿਚ ਭਾਰਤੀ ਟੀਮ ਮੈਨੇਜਮੈਂਟ ਤਾਮਿਲਨਾਡੂ ਦੇ ਆਲਰਾਊਂਡਰ ਵਿਜੇ ਸ਼ੰਕਰ ਨੂੰ ਆਗਾਮੀ ਟੂਰਨਾਮੈਂਟ ਵਿਚ ਚੌਥੇ ਸਥਾਨ 'ਤੇ ਅਜ਼ਮਾ ਸਕਦੀ ਹੈ। ਇਸ ਤੋਂ ਪਹਿਲਾਂ ਵੀ 2003 ਵਿਸ਼ਵ ਕੱਪ ਵਿਚ ਭਾਰਤੀ ਟੀਮ ਨੇ ਧਾਕੜ ਵੀ. ਵੀ. ਐੱਸ. ਲਕਸ਼ਮਣ ਦੀ ਜਗ੍ਹਾ ਦਿਨੇਸ਼ ਮੋਂਗੀਆ ਨੂੰ ਮੌਕਾ ਦਿੱਤਾ ਸੀ, ਜਿਹੜਾ ਸਪਿਨ ਗੇਂਦਬਾਜ਼ੀ ਕਰਨ ਵਾਲਾ ਆਲਰਾਊਂਡਰ ਖਿਡਾਰੀ ਸੀ। ਭਾਰਤ ਵਿਚ 2011 ਵਿਚ ਹੋਏ ਵਿਸ਼ਵ ਕੱਪ ਵਿਚ ਯੁਵਰਾਜ ਸਿੰਘ ਨੇ 5ਵੇਂ ਗੇਂਦਬਾਜ਼ ਦੀ ਭੂਮਿਕਾ ਨਿਭਾਈ ਤੇ ਟੂਰਨਾਮੈਂਟ ਵਿਚ 15 ਵਿਕਟਾਂ ਲੈਣ ਵਿਚ ਸਫਲ ਰਿਹਾ ਸੀ।
ਇੰਗਲੈਂਡ ਵਿਚ 30 ਮਈ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਵਿਚ ਭਾਰਤੀ ਬੱਲੇਬਾਜ਼ੀ ਕ੍ਰਮ ਵਿਚ ਚੌਥੇ ਸਥਾਨ 'ਤੇ ਕੌਣ ਉਤਰੇਗਾ, ਇਹ ਅਜੇ ਤੈਅ ਨਹੀਂ ਹੈ। ਆਈ. ਪੀ. ਐੱਲ. ਦੇ ਪਹਿਲੇ 3 ਹਫਤਿਆਂ ਵਿਚ ਸ਼ਾਇਦ ਇਸ ਤੋਂ ਪਰਦਾ ਉੱਠ ਜਾਵੇ। ਵਿਸ਼ਵ ਕੱਪ ਲਈ ਟੀਮ ਦਾ ਐਲਾਨ 15 ਤੋਂ 20 ਅਪ੍ਰੈਲ ਵਿਚਾਲੇ ਹੋ ਸਕਦਾ ਹੈ। ਇਹ ਹਾਲਾਂਕਿ ਪਤਾ ਲੱਗਾ ਹੈ ਕਿ ਭਾਰਤੀ ਟੀਮ ਮੈਨੇਜਮੈਂਟ ਸ਼ੰਕਰ ਦੀ ਤਕਨੀਕ ਤੋਂ ਸੰਤੁਸ਼ਟ ਹੈ ਤੇ ਇਸ ਤੋਂ ਵੀ ਜ਼ਰੂਰੀ ਗੱਲ ਇਹ ਹੈ ਕਿ ਉਹ ਦਬਾਅ ਦੀ ਸਥਿਤੀ ਝੱਲ ਸਕਦਾ ਹੈ। ਇਸ ਨੰਬਰ 'ਤੇ ਬੱਲੇਬਾਜ਼ੀ ਲਈ ਸ਼ੰਕਰ ਨੂੰ ਸਭ ਤੋਂ ਵੱਡੀ ਚੁਣੌਤੀ ਅੰਬਾਤੀ ਰਾਇਡੂ ਤੋਂ ਮਿਲੇਗੀ। ਰਾਇਡੂ ਦੀ ਵਨ ਡੇ ਵਿਚ ਔਸਤ 47 ਤੋਂ ਵੱਧ ਦੀ ਹੈ ਪਰ ਉਹ ਲੈਅ ਵਿਚ ਨਹੀਂ ਹੈ। ਸ਼ੰਕਰ ਦੇ ਨਾਲ ਫਾਇਦੇ ਦੀ ਗੱਲ ਇਹ ਹੈ ਕਿ ਉਹ ਕਦੇ ਵੀ ਵੱਡਾ ਸ਼ਾਟ ਲਾ ਸਕਦਾ ਹੈ ਤੇ ਘੱਟ ਤੋਂ ਘੱਟ 5 ਓਵਰਾਂ ਦੀ ਗੇਂਦਬਾਜ਼ੀ ਵੀ ਕਰ ਸਕਦਾ ਹੈ।
ਅਡਵਾਨੀ ਨੂੰ ਹਰਾ ਕੇ ਮਹਿਤਾ ਬਣਿਆ ਚੈਂਪੀਅਨ
NEXT STORY