ਨੇਵਾਰਕ— ਭਾਰਤੀ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਇੱਥੇ ਅਮਰੀਕੀ ਪੇਸ਼ੇਵਰ ਸਰਕਟ 'ਚ ਡੈਬਿਊ ਕਰਦੇ ਹੋਏ ਆਪਣੇ ਤੋਂ ਕਿਤੇ ਜ਼ਿਆਦਾ ਤਜਰਬੇਕਾਰ ਮਾਈਕ ਸਨਾਈਡਰ 'ਤੇ ਤਕਨੀਕੀ ਨਾਕਆਊਟ ਦੇ ਜ਼ਰੀਏ ਫਤਿਹ ਹਾਸਲ ਕੀਤੀ। ਸ਼ਨੀਵਾਰ ਦੀ ਰਾਤ (ਭਾਰਤ 'ਚ ਐਤਵਾਰ ਤੜਕੇ ਤਕ) ਚਲੀ ਅੱਠ ਰਾਊਂਡ ਦੀ ਸੁਪਰ ਮਿਡਲਵੇਟ ਬਾਊਟ 'ਚ ਹਰਿਆਣਾ ਦੇ 33 ਸਾਲ ਦੇ ਮੁੱਕੇਬਾਜ਼ ਨੇ ਚਾਰ ਰਾਊਂਡ 'ਚ ਦਬਦਬਾ ਬਣਾ ਕੇ ਸਰਕਟ 'ਚ ਲਗਾਤਾਰ 11ਵੀਂ ਜਿੱਤ ਹਾਸਲ ਕੀਤੀ।
ਵਿਜੇਂਦਰ ਨੇ ਬਾਊਟ ਤੋਂ ਬਾਅਦ ਕਿਹਾ, ''ਲੰਬੇ ਸਮੇਂ ਬਾਅਦ ਰਿੰਗ 'ਚ ਵਾਪਸੀ ਕਰਨਾ ਸ਼ਾਨਦਾਰ ਹੈ। ਇੱਥੇ ਅਮਰੀਕਾ 'ਚ ਆਉਣਾ ਅਤੇ ਜਿੱਤ ਹਾਸਲ ਕਰਨਾ ਸ਼ਾਨਦਾਰ ਹੈ। ਇਹ ਸਚਮੁੱਚ ਕਾਫੀ ਰੋਮਾਂਚਕ ਸੀ। ਮੈਂ ਅਮਰੀਕਾ 'ਚ ਡੈਬਿਊ 'ਚ ਜਿੱਤ ਦਰਜ ਕਰਕੇ ਕਾਫੀ ਖੁਸ਼ ਹਾਂ।'' ਇਹ ਜਿੱਤ ਉਨ੍ਹਾਂ ਨੂੰ ਚੌਥੇ ਦੌਰ ਦੇ ਦੂਜੇ ਮਿੰਟ 'ਚ ਮਿਲੀ ਜਦੋਂ ਵਿਜੇਂਦਰ ਨੇ ਸਨਾਈਡਰ ਨੂੰ ਲਗਾਤਾਰ ਸਿੱਧੇ ਪੰਚ ਨਾਲ ਹਰਾ ਦਿੱਤਾ ਜਿਸ ਨਾਲ ਰੈਫਰੀ ਨੂੰ ਬਾਊਟ ਇਸ ਭਾਰਤੀ ਮੁੱਕੇਬਾਜ਼ ਦੇ ਪੱਖ 'ਚ ਕਰਨ ਲਈ ਮਜਬੂਰ ਹੋਣਾ ਪਿਆ। ਵਿਜੇਂਦਰ ਨੇ ਕਿਹਾ, ''ਮੈਨੂੰ ਦਬਦਬਾ ਬਣਾਉਣ 'ਚ ਚਾਰ ਰਾਊਂਡ ਲੱਗੇ। ਮੈਂ ਦੋ ਜਾਂ ਤਿੰਨ ਰਾਊਂਡ ਦੀ ਉਮੀਦ ਕੀਤੀ ਸੀ। ਪਰ ਮੈਨੂੰ ਇਸ 'ਚ ਚਾਰ ਰਾਊਂਡ ਲੱਗੇ। ਮੈਨੂੰ ਚੰਗਾ ਲੱਗਾ।''
ਫਾਈਨਲ 'ਚ ਮਿਲਣ ਵਾਲੀ ਚੁਣੌਤੀ ਲਈ ਤਿਆਰ : ਵਿਲੀਅਮਸਨ
NEXT STORY