ਨਵੀਂ ਦਿੱਲੀ— ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਇਸ ਸਾਲ ਦੇ ਆਪਣੇ ਪਹਿਲੇ ਮੁਕਾਬਲੇ ਲਈ ਤਿਆਰੀ ਕਰ ਰਹੇ ਹਨ। ਵਿਜੇਂਦਰ ਡਬਲਿਊ.ਬੀ.ਓ. ਓਰੀਐਂਟਲ ਸੁਪਰ ਮਿਡਿਲਵੇਟ ਚੈਂਪੀਅਨ ਚੀਨ ਦੇ ਜੁਲਪਿਕਾਰ ਮੈਮੀਤੀਯਾਲੀ ਨਾਲ ਭਿੜਨਗੇ। ਵਿਜੇਂਦਰ ਹੁਣ ਡਬਲਿਊ.ਬੀ.ਓ. ਏਸ਼ੀਆ ਪੈਸੇਫਿਕ ਸੁਪਰ ਮਿਡਿਲਵੇਟ ਚੈਂਪੀਅਨ ਹਨ। ਇਹ ਮੁਕਾਬਲਾ 5 ਅਗਸਤ ਨੂੰ ਮੁੰਬਈ ਵਿੱਚ ਹੋਵੇਗਾ।
ਵੀਰਵਾਰ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਇਸ ਸਾਬਕਾ ਕਾਂਸਾ ਤਮਗਾ ਜੇਤੂ ਨੇ ਆਪਣੇ ਬੇਟੇ ਦੇ ਬਾਰੇ ਵਿੱਚ ਵੀ ਗੱਲ ਕੀਤੀ। ਵਿਜੇਂਦਰ ਨੇ ਕਿਹਾ ਕਿ ਅਰਬੀਰ ਹੁਣ ਸਕੂਲ ਜਾਣ ਲਗਾ ਹੈ ਅਤੇ ਹਰ ਦਿਨ ਉਹ ਮੇਰੇ ਤੋਂ ਕਈ ਸਵਾਲ ਕਰਦਾ ਹੈ। ਮੈਨੂੰ ਇਸਦੇ ਲਈ ਵੀ ਤਿਆਰ ਰਹਿਣਾ ਪੈਂਦਾ ਹੈ। ਕਈ ਵਾਰ ਮੈਂ ਉਸਦੇ ਨਾਲ ਬਾਹਰ ਜਾਂਦਾ ਹਾਂ ਅਤੇ ਲੋਕ ਮੇਰੇ ਨਾਲ ਸੈਲਫੀ ਲੈਣ ਲੱਗ ਜਾਂਦੇ ਹਾਂ ਤਾਂ ਉਹ ਮੇਰੇ ਤੋਂ ਪੁੱਛਦਾ ਹੈ ਕਿ 'ਤੁਸੀਂ ਅਜਿਹਾ ਕੀ ਕੀਤਾ ਜੋ ਲੋਕ ਤੁਹਾਡੇ ਨਾਲ ਤਸਵੀਰਾਂ ਖਿਚਵਾਉਣਾ ਚਾਹੁੰਦੇ ਹਨ। 'ਵਿਜੇਂਦਰ ਨੇ ਕਿਹਾ, ''ਮੈਂ ਉਸ ਨੂੰ ਕਹਿੰਦਾ ਹਾਂ, ਮੈਂ ਨਹੀਂ ਜਾਣਦਾ ਸ਼ਾਇਦ ਇਸ ਲਈ ਕਿਉਂਕਿ ਮੈਂ ਮੁੱਕੇਬਾਜ਼ ਹਾਂ''
ਦੱਸ ਦਈਏ ਕਿ ਵਿਜੇਂਦਰ ਨੇ ਪਿਛਲੇ ਸਾਲ ਦਸੰਬਰ ਵਿੱਚ ਫਰਾਂਸਿਸ ਚੇਕਾ ਦੇ ਖਿਲਾਫ ਆਪਣੇ ਖਿਤਾਬ ਦਾ ਸਫਲ ਬਚਾਅ ਕਰਨ ਦੇ ਬਾਅਦ ਕੋਈ ਮੁਕਾਬਲਾ ਨਹੀਂ ਖੇਡਿਆ ਹੈ। ਇਸ ਤਰ੍ਹਾਂ ਨਾਲ ਉਹ ਇਸ ਸਾਲ ਦਾ ਪਹਿਲਾ ਮੁਕਾਬਲਾ ਤਦ ਖੇਡਣਗੇ ਜਦੋਂ ਕਿ ਸੱਤ ਮਹੀਨੇ ਗੁਜ਼ਰ ਚੁੱਕੇ ਹੋਣਗੇ ਪਰ ਇਹ 31 ਸਾਲਾਂ ਦਾ ਮੁੱਕੇਬਾਜ਼ ਇਸ ਤੋਂ ਚਿੰਤਤ ਨਹੀਂ ਹੈ।
ਜ਼ਹੀਰ ਨਾਲ ਇਸ ਦਿਗਜ ਨੂੰ ਰੱਖਣ ਲਈ ਜ਼ੋਰ ਪਾ ਸਕਦੈ ਸ਼ਾਸਤਰੀ
NEXT STORY