ਸਪੋਰਟਸ ਡੈਸਕ— ਓਲੰਪਿਕ ਲਈ ਕੁਆਲੀਫਾਈ ਕਰ ਚੁੱਕਾ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਵਿਕਾਸ ਕ੍ਰਿਸ਼ਣ (69 ਕਿ. ਗ੍ਰਾਂ) ਬੁੱਧਵਾਰ ਨੂੰ ਅੱਖ ’ਤੇ ਸੱਟ ਦੇ ਕਾਰਨ ਏਸ਼ੀਆ/ਓਸਿਆਨਾ ਮੁੱਕੇਬਾਜ਼ੀ ਕੁਆਲੀਫਾਇਰ ਦੇ ਫਾਈਨਲ ਤੋਂ ਬਾਹਰ ਹੋ ਗਿਆ ਜਿਸ ਦੇ ਨਾਲ ਉਸ ਨੂੰ ਚਾਂਦੀ ਤਮਗੇ ਨਾਲ ਹੀ ਸਬਰ ਕਰਨਾ ਪਿਆ। ਵਰਲਡ ਅਤੇ ਏਸ਼ੀਆਈ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਵਿਕਾਸ ਨੂੰ ਖਿਤਾਬੀ ਮੁਮੁਕਾਬਲੇ ’ਚ ਜੋਰਡਨ ਦੇ ਜੇਯਾਦ ਈਸ਼ਾਸ਼ ਨਾਲ ਭਿੜਨਾ ਸੀ।
ਇਸ ਮੁੱਕੇਬਾਜ਼ ਦੇ ਕਰੀਬੀ ਸੂਤਰ ਨੇ ਦੱਸਿਆ, ‘‘ਕੱਟ ਲੱਗਣ ਦੇ ਕਾਰਨ ਉਹ ਮੁਕਾਬਲੇ ’ਚ ਹਿੱਸਾ ਨਹੀਂ ਲਵੇਗਾ। ਡਾਕਟਰਾਂ ਨੇ ਉਸ ਨੂੰ ਹੱਟਣ ਨੂੰ ਕਿਹਾ ਹੈ। ਇਸ ਤੋਂ ਪਹਿਲਾਂ ਵਿਕਾਸ ਨੇ ਮੰਗਲਵਾਰ ਨੂੰ ਸੈਮੀਫਾਈਨਲ ’ਚ ਵਰਲਡ ਚੈਂਪੀਅਨਸ਼ਿਪ ਦੇ ਦੋ ਵਾਰ ਦੇ ਕਾਂਸੀ ਤਮਗਾ ਜੇਤੂ ਕਜ਼ਾਖਿਸਤਾਨ ਦੇ ਦੂਜੇ ਦਰਜੇ ਦੇ ਅਬਲਇਖਾਨ ਜੁਸੁਪੋਵ ਨੂੰ ਹਰਾਇਆ ਸੀ। ਸੈਮੀਫਾਈਨਲ ਦੇ ਦੂੂਜੇ ਦੌਰ ’ਚ ਵਿਕਾਸ ਦੀ ਖੱਬੀ ਅੱਖ ਦੇ ਉਪਰ ਕੱਟ ਲੱਗਾ ਸੀ। ਉ ਨੇ ਇਹ ਮੁਕਾਬਲਾ ਖੰਡਿਤ ਫੈਸਲੇ ’ਚ ਜਿੱਤਿਆ ਸੀ। ਮੌਜੂਦਾ ਕੁਆਲੀਫਾਇਰ ਮੁਕਾਬਲੇ ਨਾਲ ਵਿਕਾਸ ਸਣੇ ਭਾਰਤ ਦੇ ਅੱਠ ਮੁੱਕੇਬਾਜ਼ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ।
ICC ਦਾ ਵੱਡਾ ਐਲਾਨ, ਮਹਿਲਾ ਵਨਡੇ ਵਿਸ਼ਵ ਕੱਪ 2021 ਦੇ ਨਾਕਆਊਟ ਮੈਚਾਂ ਲਈ ਹੋਵੇਗਾ ਰਿਜ਼ਰਵ ਡੇਅ
NEXT STORY