ਸਪੋਰਟਸ ਡੈਸਕ— ਦੱਖਣੀ ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜੇਤੂ ਵਿਨੋਦ ਤੰਵਰ (49 ਕਿਲੋਗ੍ਰਾਮ) ਨੂੰ ਕੋਵਿਡ-19 ਪਾਜ਼ੇਟਿਵ ਪਾਏ ਜਾਣ ਦੇ ਬਾਅਦ ਦੁਬਈ ’ਚ ਏਸ਼ੀਆਈ ਚੈਂਪੀਅਨਸ਼ਿਪ ਦੇ ਲਈ ਭਾਰਤੀ ਪੁਰਸ਼ ਮੁੱਕੇਬਾਜ਼ ਟੀਮ ਤੋਂ ਹਟਾ ਲਿਆ ਗਿਆ ਹੈ। ਪਿਛਲੇ ਮਹੀਨੇ ਰੂਸ ’ਚ ਟੂਰਨਾਮੈਂਟ ’ਚ ਹਿੱਸਾ ਲੈਣ ਦੇ ਬਾਅਦ ਦੇਸ਼ ’ਚ ਪਰਤਣ ’ਤੇ ਤੰਵਰ ਬ੍ਰੇਕ ਦੇ ਦੌਰਾਨ ਆਪਣੇ ਘਰ ਗਏ ਸਨ।
ਇਸ ਹਫ਼ਤੇ ਪਟਿਆਲਾ ’ਚ ਇਕਾਂਤਵਾਸ ਦੇ ਦੌਰਾਨ ਟੈਸਟ ’ਚ 23 ਸਾਲਾ ਤੰਵਰ ਦੇ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਇਸ ਮਹਾਦੀਪੀ ਪ੍ਰਤੀਯੋਗਿਤਾ ’ਚ ਹਿੱਸਾ ਲੈਣ ਦਾ ਮੌਕਾ ਗੁਆ ਦਿੱਤਾ। ਭਾਰਤੀ ਮੁੱਕੇਬਾਜ਼ੀ ਮਹਾਸੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤੰਵਰ ਨੂੰ ਟੀਮ ’ਚੋਂ ਹਟਾ ਦਿੱਤਾ ਗਿਆ ਹੈ ਕਿਉਂਕਿ ਉਹ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ। ਤੰਵਰ ਦਾ ਟੀਮ ਦੇ ਬਾਕੀ ਸਾਥੀਆਂ ਨਾਲ ਕੋਈ ਸੰਪਰਕ ਨਹੀਂ ਸੀ ਜੋ ਜੈਵਿਕ ਤੌਰ ’ਤੇ ਸੁਰੱਖਿਅਤ ਮਾਹੌਲ ’ਚ ਸਨ।
ਬੰਗਲਾਦੇਸ਼ ਦੇ ਟੀਮ ਨਿਰਦੇਸ਼ਕ ਖ਼ਾਲਿਦ ਮਹਿਮਦੂ ਨੂੰ ਹੋਇਆ ਕੋਰੋਨਾ, ਸ਼੍ਰੀਲੰਕਾ ਖ਼ਿਲਾਫ ਨਿਭਾਉਣੀ ਸੀ ਇਹ ਭੂਮਿਕਾ
NEXT STORY