ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਪਾਕਿਸਤਾਨੀ ਕ੍ਰਿਕਟਰ ਦੀ ਇਹ ਖਬਰ ਬਹੁਤ ਵਾਇਰਲ ਹੋ ਰਹੀ ਹੈ ਜਿਸ ਨੂੰ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਵੋਗੇ। ਪਾਕਿਸਤਾਨ ਦੇ ਬੱਲੇਬਾਜ਼ ਉਮਰ ਅਕਮਲ ਦੀ ਮੌਤ ਦੀ ਗਲਤ ਖਬਰ ਇਨ੍ਹਾਂ ਦਿਨ੍ਹਾਂ 'ਚ ਸੋਸ਼ਲ ਮੀਡੀਆਂ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਮਾਮਲਾ ਇੰਨ੍ਹਾਂ ਵੱਧ ਗਿਆ ਕਿ ਇਸ ਤੋਂ ਬਾਅਦ ਅਕਮਲ ਨੂੰ ਖੁਦ ਟਵਿਟਰ 'ਤੇ ਬਿਆਨ ਦੇਣਾ ਪਿਆ।
ਉਮਰ ਅਕਮਲ ਨੇ ਟਵਿਟਰ 'ਚ ਲਿਖਿਆ ' ਅਲਹਮਦੁਅੱਲਾਹ ਮੈਂ ਲਾਹੌਰ 'ਚ ਪੂਰੀ ਤਰ੍ਹਾਂ ਠੀਕ ਹਾਂ। ਸੋਸ਼ਲ ਮੀਡੀਆ 'ਤੇ ਵਾਇਰਲ ਖਬਰ ਗਲਤ ਹੈ ਤੇ ਇੰਸ਼ਾਅੱਲਾਹ ਮੈਂ ਨੈਸ਼ਲਨਲ ਟੀ-20 ਕੱਪ ਦੇ ਸੈਮੀਫਾਈਨਲ 'ਚ ਖੇਡਾਂਗਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਤਸਵੀਰ 'ਚ ਇਕ ਹਮਸ਼ਕਲ ਅਕਮਲ ਵਾਲਾ ਵਿਅਕਤੀ ਹੈ ਜੋ ਬੁਰੀ ਤਰ੍ਹਾਂ ਨਾਲ ਜ਼ਖਮੀ ਹੈ ਤੇ ਦੂਜੇ ਪਾਸੇ ਉਮਰ ਅਕਮਲ ਦੀ ਪਾਕਿਸਤਾਨੀ ਕ੍ਰਿਕਟਰ ਦੀ ਤਸਵੀਰ ਹੈ। ਇਸ ਤਸਵੀਰ ਦੇ ਨਾਲ ਲਿਖਿਆ ਹੈ ਕਿ ਲਾਹੌਰ ਹਿੰਸਾ ਦੇ ਦੌਰਾਨ ਉਸਦੀ ਮੌਤ ਹੋ ਗਈ। ਇਸ ਤਸਵੀਰ ਦੀ ਸੱਚਾਈ ਜਾਣੇ ਬਿਨ੍ਹਾਂ ਲੋਕਾਂ ਨੇ ਇਸ ਟਵਿਟਰ ਤੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਕਈ ਲੋਕਾਂ ਨੇ ਮਜ਼ਾਕ ਵੀ ਬਣਾ ਲਿਆ ਤੇ ਇੱਥੇ ਤੱਕ ਲਿਖਿਆ ਕਿ ਪਾਕਿਸਤਾਨ ਦੀ ਇਸ ਤਰ੍ਹਾਂ ਦੀ ਕਿਸਮਤ ਕਿੱਥੇ ਉਮਰ ਅਕਮਲ ਮਰ ਜਾਵੇ!
ਜ਼ਿਕਰਯੋਗ ਹੈ ਕਿ ਲਾਹੌਰ 'ਚ 26 ਮਈ ਨੂੰ ਜੰਮੇ ਇਸ 27 ਸਾਲਾ ਕ੍ਰਿਕਟਰ ਦੇ ਪਰਿਵਾਰ 'ਚ ਉਸ ਦੇ 2 ਭਰਾ ਅਕਮਲ ਤੇ ਅਦਨਾਨ ਹੈ। ਦੋਵੇਂ ਭਰਾਂ ਇੰਟਰਨੈਸ਼ਲਨ ਕ੍ਰਿਕਟ ਖੇਡ ਚੁੱਕੇ ਹਨ। ਉਮਰ ਅਕਮਲ ਨੇ ਸਾਲ 2009 'ਚ ਨਿਊਜ਼ੀਲੈਂਡ ਖਿਲਾਫ ਆਪਣੇ ਟੈਸਟ ਦੀ ਸ਼ੁਰੂਆਤ ਕੀਤੀ ਸੀ।
ਸਵਾਮੀਨਾਥਨ ਨੇ ਸਿਸਿਲੀਅਨ ਡਿਫੈਂਸ 'ਚ ਘੋਸ਼ ਨੂੰ ਹਰਾਇਆ
NEXT STORY