ਸਪੋਰਟਸ ਡੈਕਸ— ਭਾਰਤੀ ਕ੍ਰਿਕਟ ਟੀਮ ਕਪਤਾਨ ਵਿਰਾਟ ਕੋਹਲੀ ਤੇ ਉਸਦੀ ਪਤਨੀ ਅਨੁਸ਼ਕਾ ਸ਼ਰਮਾ ਇਨੀ ਦਿਨੀਂ ਭੂਟਾਨ 'ਚ ਹਨ ਤੇ ਇਕ ਦੂਜੇ ਨਾਲ ਸਮਾਂ ਬਤੀਤ ਕਰ ਰਹੇ ਹਨ। ਹਾਲ ਹੀ 'ਚ ਕੋਹਲੀ ਨੇ ਅਨੁਸ਼ਕਾ ਦੇ ਨਾਲ ਆਪਣਾ 31ਵਾਂ ਜਨਮਦਿਨ ਵੀ ਮਨਾਇਆ ਤੇ ਦੋਵਾਂ ਨੇ ਇਸ ਯਾਤਰਾ ਦੀਆਂ ਤਸਵੀਰਾਂ ਆਪਣੇ ਫੈਂਸ ਦੇ ਨਾਲ ਸ਼ੇਅਰ ਕੀਤੀਆਂ। ਹਾਲ ਹੀ 'ਚ ਕੋਹਲੀ ਦੇ ਇਕ ਫੈਨ ਪੇਜ 'ਤੇ ਵੀਡੀਓ ਸ਼ੇਅਰ ਕੀਤੀ, ਜਿਸ ਨੂੰ ਅਨੁਸ਼ਕਾ ਨੇ ਬਣਾਇਆ ਹੈ। ਅਨੁਸ਼ਕਾ ਨੇ ਵੀਡੀਓ ਬਣਾਉਣ ਦੇ ਦੌਰਾਨ ਕੋਹਲੀ ਆਪਣੇ ਵੱਖਰੇ ਅੰਦਾਜ਼ 'ਚ ਕੁਝ ਇਸ ਤਰ੍ਹਾਂ ਕਰਦੇ ਹਨ ਕਿ ਅਨੁਸ਼ਕਾ ਨੂੰ ਹਾਸਾ ਆ ਜਾਂਦਾ ਹੈ।
ਦਰਅਸਲ ਅਨੁਸ਼ਕਾ ਆਲੇ ਦੁਆਲੇ ਦੀ ਖੂਬਸੂਰਤ ਨਜ਼ਾਰੇ ਦੀ ਵੀਡੀਓ ਬਣਾ ਰਹੀ ਹੁੰਦੀ ਹੈ ਕਿ ਵਿਰਾਟ ਅਚਾਨਕ ਸਾਹਮਣੇ ਆ ਜਾਂਦੇ ਹਨ ਤੇ ਫਨੀ ਰੀਐਕਸ਼ਨ ਦਿੰਦੇ ਹਨ। ਕੋਹਲੀ ਦੀ ਇਸ ਹਰਕਤ 'ਤੇ ਅਨੁਸ਼ਕਾ ਖੁਦ ਨੂੰ ਰੋਕ ਨਹੀਂ ਸਕੀ ਤੇ ਹੱਸਣ ਲੱਗੀ। ਵਿਰਾਟ ਤੇ ਅਨੁਸ਼ਕਾ ਦੀ ਭੂਟਾਨ ਯਾਤਰਾ ਜਲਦ ਖਤਮ ਹੋਣ ਵਾਲੀ ਹੈ ਜਿਸ ਤੋਂ ਬਾਅਦ ਕੋਹਲੀ ਇਕ ਵਾਰ ਫਿਰ ਭਾਰਤੀ ਟੀਮ ਨਾਲ ਜੁੜਣਗੇ ਤੇ ਲੀਡ ਕਰਦੇ ਹੋਏ ਦਿਖਾਈ ਦੇਣਗੇ।
ਸੰਧੂ ਤੇ ਚੌਰਸੀਆ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ, ਕਪੂਰ ਨੇ ਕੋਰਸ ਰਿਕਾਰਡ ਬਣਾਇਆ
NEXT STORY