ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੇ ਧਮਾਕੇਦਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਟੀ-20 ਮੈਚਾਂ 'ਚ 7000 ਦੌੜਾਂ ਪੂਰੀਆਂ ਕਰ ਲਈਆਂ ਹਨ। ਇਹ ਉਪਲੱਬਧੀ ਉਨ੍ਹਾਂ ਨੇ ਸ਼ਨੀਵਾਰ ਨੂੰ ਨਿਊਜ਼ੀਲੈਂਡ ਖਿਲਾਫ ਦੂਜੇ ਟੀ-20 ਮੈਚ 'ਚ ਕੀਤੀ ਤੇ ਇਹ ਉਪਲੱਬਧੀ ਹਾਸਲ ਕਰਨ ਵਾਲੇ ਭਾਰਤ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ।
ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਸ਼ਨੀਵਾਰ ਨੂੰ ਰਾਜਕੋਟ 'ਚ ਦੂਜੇ ਮੈਚ 'ਚ ਆਪਣੀ 65 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਉਹ ਦੁਨੀਆ ਦੇ 8ਵੇਂ ਬੱਲੇਬਾਜ਼ 'ਤੇ ਭਾਰਤ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ।
ਵਿਰਾਟ ਕੋਹਲੀ ਐਤਵਾਰ ਨੂੰ 29 ਸਾਲ ਦੇ ਹੋ ਗਏ ਹਨ। ਵਿਰਾਟ ਨੇ ਹੁਣ ਤੱਕ 225 ਟੀ-20 ਮੈਚਾਂ 'ਚ 7055 ਦੌੜਾਂ ਬਣਾ ਲਈਆਂ ਹਨ। ਉਨ੍ਹਾਂ ਤੋਂ ਅੱਗੇ ਪਾਕਿਸਤਾਨ ਦੇ ਸ਼ੋਏਬ ਮਲਿਕ (7226), ਵੈਸਟਇੰਡੀਜ਼ ਦੇ ਡ੍ਰਵੇਨ ਸਮਿੱਥ (7270), ਆਸਟਰੇਲੀਆ ਦੇ ਬ੍ਰੈਡ ਹਾਜ (7336), ਆਸਟਰੇਲੀਆ ਦੇ ਡੇਵਿਡ ਵਾਰਨਰ (7572), ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ (7589), ਨਿਊਜ਼ੀਲੈਂਡ ਦੇ ਬ੍ਰੈਂਡਨ ਮੈਕੁਲਮ (8245) ਤੇ ਵੈਸਟਇੰਡੀਜ਼ ਦੇ ਕ੍ਰਿਸ ਗੇਲ (10571) ਹਨ।
ਸ਼ਿਵ ਨੇ ਭਾਰਤੀ ਧਰਤੀ 'ਤੇ ਜਿੱਤਿਆ ਪਹਿਲਾ ਏਸ਼ੀਅਨ ਟੂਰ ਖਿਤਾਬ
NEXT STORY