ਨਵੀਂ ਦਿੱਲੀ–ਦੱਖਣੀ ਅਫਰੀਕਾ ਤੇ ਗੁਜਰਾਤ ਟਾਈਟਨਸ ਦੇ ਮੱਧਕ੍ਰਮ ਦੇ ਬੱਲੇਬਾਜ਼ ਡੇਵਿਡ ਮਿਲਰ ਨੂੰ ਕੈਰੇਬੀਆ ਤੇ ਅਮਰੀਕਾ ਵਿਚ ਹੋਣ ਵਾਲੇ ਆਗਾਮੀ ਟੀ-20 ਵਿਸ਼ਵ ਕੱਪ ਵਿਚ ਜ਼ਿਆਦਾ ਸਕੋਰ ਵਾਲੇ ਮੈਚਾਂ ਦੀ ਉਮੀਦ ਨਹੀਂ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉੱਥੋਂ ਦੀਆਂ ਪਿੱਚਾਂ ਹੌਲੀਆਂ ਹੋਣਗੀਆਂ।
ਅਨੁਕੂਲ ਹਾਲਾਤ ਤੇ ਬਹੁਚਰਚਿਤ ‘ਇੰਪੈਕਟ ਪਲੇਅਰ’ ਨਿਯਮ ਨੇ ਮੌਜੂਦਾ ਆਈ. ਪੀ. ਐੱਲ. ਵਿਚ ਬੱਲੇਬਾਜ਼ਾਂ ਨੂੰ ਦਬਦਬਾ ਬਣਾਉਣ ਵਿਚ ਮਦਦ ਕੀਤੀ ਹੈ। ਸਨਰਾਈਜ਼ਰਜ਼ ਹੈਦਰਾਬਾਦ ਵਰਗੀਆਂ ਟੀਮਾਂ ਨੇ 3 ਮੌਕਿਆਂ ’ਤੇ 260 ਤੋਂ ਵੱਧ ਦਾ ਸਕੋਰ ਬਣਾਇਆ ਪਰ ਮਿਲਰ ਨੂੰ ਲੱਗਦਾ ਹੈ ਕਿ 2 ਜੂਨ ਤੋਂ ਅਮਰੀਕਾ ਤੇ ਵੈਸਟਇੰਡੀਜ਼ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਅਜਿਹਾ ਨਹੀਂ ਹੋਵੇਗਾ।
ਮਿਲਰ ਨੇ ਇੱਥੇ ਕਿਹਾ, ‘‘ਇਹ ਕਹਿਣਾ ਮੁਸ਼ਕਿਲ ਹੋਵੇਗਾ ਕਿ ਵਿਸ਼ਵ ਕੱਪ ਵਿਚ ਜ਼ਿਆਦਾ ਸਕੋਰ ਵਾਲੇ ਮੁਕਾਬਲੇ ਹੋਣਗੇ ਜਾਂ ਨਹੀਂ ਕਿਉਂਕਿ ਹਾਲਾਤ ਬਹੁਤ ਵੱਖਰੇ ਹੋਣਗੇ। ਭਾਰਤੀ ਵਿਕਟਾਂ ਦੀ ਤੁਲਨਾ ਵਿਚ ਕੈਰੇਬੀਆਈ ਵਿਕਟਾਂ ਹੌਲੀਆਂ ਹੋ ਸਕਦੀਆਂ ਹਨ। ਇਸ ਲਈ ਜ਼ਿਆਦਾ ਸਕੋਰ ਬਣਨ ਦੀ ਉਮੀਦ ਨਾ ਕਰੋ।’’
IPL 2024 : ਸਟੋਇਨਿਸ ਨੇ ਚੇਨਈ ਦੇ ਜਬਾੜੇ 'ਚੋਂ ਖੋਹ ਲਈ ਜਿੱਤ, LSG ਨੇ CSK ਨੂੰ 6 ਵਿਕਟਾਂ ਨਾਲ ਦਿੱਤੀ ਮਾਤ
NEXT STORY