ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ 2018 ਦੀ ਸਮਾਪਤੀ ਟੈਸਟ ਅਤੇ ਵਨਡੇ ਰੈਂਕਿੰਗ ਵਿਚ ਨੰਬਰ ਇਕ ਬੱਲੇਬਾਜ਼ ਦੇ ਰੂਪ 'ਚ ਕਰਨਗੇ। ਵਿਰਾਟ ਨੇ ਇਸ ਸਾਲ ਅਗਸਤ ਵਿਚ ਆਸਟਰੇਲੀਆ ਦੇ ਸਟੀਵ ਸਮਿਥ ਨੂੰ ਪਛਾੜ ਕੇ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਉਹ 135 ਦਿਨਾਂ ਤੋਂ ਇਸ ਸਥਾਨ 'ਤੇ ਬਣੇ ਹੋਏ ਹਨ। ਵਿਰਾਟ ਸਾਲ ਦੇ ਆਖਰ ਤੱਕ ਟੈਸਟ ਰੈਂਕਿੰਗ ਵਿਚ 931 ਅੰਕਾਂ ਅਤੇ ਵਨਡੇ ਵਿਚ 899 ਅੰਕਾਂ ਨਾਲ ਚੋਟੀ 'ਤੇ ਬਣੇ ਰਹੇ। ਭਾਰਤੀ ਕਪਤਾਨ ਟੈਸਟ ਰੈਂਕਿੰਗ ਵਿਚ ਨਿਊਜ਼ੀਲੈਂਡ ਦੇ ਕੇਨ ਵਿਲਿਅਮਸਨ ਤੋਂ 34 ਅੰਕਾਂ ਦੀ ਬੜ੍ਹਤ ਨਾਲ ਅੱਗੇ ਹਨ। ਇਸ ਸਾਲ ਵਿਰਾਟ ਨੇ ਆਪਣੇ ਕਰੀਅਰ ਵਿਚ ਸਭ ਤੋਂ ਵੱਧ 937 ਰੇਟਿੰਗ ਅੰਕ ਹਾਸਲ ਕੀਤੇ ਸੀ ਅਤੇ ਇਹ ਇਕ ਭਾਰਤੀ ਬੱਲੇਬਾਜ਼ ਵਲੋਂ ਹਾਸਲ ਕੀਤੇ ਸਭ ਤੋਂ ਵੱਧ ਰੇਟਿੰਗ ਅੰਕ ਹਨ ਸੀ। ਵਿਰਾਟ ਦੀ 937 ਰੇਟਿੰਗ ਆਲ ਟਾਈਮ ਸਰਵਸ੍ਰੇਸ਼ਠ ਰੇਟਿੰਗ ਵਿਚ ਇਹ 11ਵੀਂ ਜਿੱਤ ਸੀ। ਸਰਵਸ੍ਰੇਸ਼ਠ ਰੇਟਿੰਗ ਦੇ ਮਾਮਲੇ ਵਿਚ ਵਿਰਾਟ ਨੇ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੂੰ ਪਿੱਛੇ ਛੱਡਿਆ ਹੈ ਜਿਸ ਦੀ 916 ਦੀ ਸਰਵਸ੍ਰੇਸ਼ਠ ਰੇਟਿੰਗ ਸੀ।
ਮਸ਼ਰਫੀ ਮੁਰਤਜ਼ਾ ਨੇ ਰੱਖਿਆ ਰਾਜਨੀਤੀ 'ਚ ਪੈਰ, 2,66,000 ਵੋਟਾਂ ਨਾਲ ਜਿੱਤੀ ਨਰੈਲ ਸੀਟ
NEXT STORY