ਨਵੀਂ ਦਿੱਲੀ-ਸਾਬਕਾ ਆਲਰਾਊਂਡਰ ਅਜੇ ਜਡੇਜਾ ਦਾ ਮੰਨਣਾ ਹੈ ਕਿ ਅਮਰੀਕਾ ਤੇ ਵੈਸਟਇੰਡੀਜ਼ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਤੀਜੇ ਨੰਬਰ ’ਤੇ ਉਤਰ ਕੇ ਵਿਰਾਟ ਕੋਹਲੀ ਤੋਂ ਪਾਰੀ ਦਾ ਆਗਾਜ਼ ਕਰਵਾਉਣਾ ਚਾਹੀਦਾ ਹੈ। ਭਾਰਤ ਨੇ ਇਸ ਹਫਤੇ ਟੂਰਨਾਮੈਂਟ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਭਾਰਤ ਨੂੰ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਨਾਲ ਖੇਡਣਾ ਹੈ।
ਜਡੇਜਾ ਨੇ ਕਿਹਾ,‘‘ਵਿਰਾਟ ਕੋਹਲੀ ਨੂੰ ਪਾਰੀ ਦਾ ਆਗਾਜ਼ ਕਰਨਾ ਚਾਹੀਦਾ ਹੈ ਤੇ ਰੋਹਿਤ ਨੂੰ ਤੀਜੇ ਨੰਬਰ ’ਤੇ ਉਤਰਨਾ ਚਾਹੀਦਾ ਹੈ। ਉਸ ਨੂੰ ਥੋੜ੍ਹਾ ਸਮਾਂ ਮਿਲ ਜਾਵੇਗਾ ਕਿਉਂਕਿ ਬਤੌਰ ਕਪਤਾਨ ਉਸਦੇ ਦਿਮਾਗ ਵਿਚ ਬਹੁਤ ਕੁਝ ਚੱਲ ਰਿਹਾ ਹੋਵੇਗਾ।’’
ਉਸ ਨੇ ਕਿਹਾ,‘‘ਵਿਰਾਟ ਦੇ ਟੀਮ ਵਿਚ ਹੋਣ ਨਾਲ ਨਿਰੰਤਰਤਾ ਮਿਲੇਗੀ। ਉਹ ਚੋਟੀਕ੍ਰਮ ਦਾ ਸਰਵਸ੍ਰੇਸ਼ਠ ਬੱਲੇਬਾਜ਼ ਹੈ ਤੇ ਪਾਵਰਪਲੇਅ ਵਿਚ ਉਸ ਨੂੰ ਟਿਕਣ ਦਾ ਮੌਕਾ ਮਿਲੇਗਾ।’’
ਖਰਾਬ ਫਾਰਮ ਨਾਲ ਜੂਝ ਰਹੇ ਹਾਰਦਿਕ ਪੰਡਯਾ ਦੀ ਚੋਣ ਦਾ ਵੀ ਸਮਰਥਨ ਕਰਦੇ ਹੋਏ ਉਸ ਨੇ ਕਿਹਾ, ‘‘ਉਹ ਕਈ ਕਾਰਨਾਂ ਕਾਰਨ ਸੁਰਖੀਆਂ ਵਿਚ ਹੈ। ਉਹ ਖਾਸ ਖਿਡਾਰੀ ਹੈ ਤੇ ਭਾਰਤ ਵਿਚ ਇਸ ਤਰ੍ਹਾਂ ਦੇ ਆਲਰਾਊਂਡਰ ਘੱਟ ਹੀ ਮਿਲਦੇ ਹਨ।’’
ਚੋਣ ਫਾਰਮ ਦੇ ਆਧਾਰ ’ਤੇ ਨਹੀਂ ਕੀਤੀ ਗਈ। ਇਹ ਇਸ ’ਤੇ ਨਿਰਭਰ ਹੈ ਕਿ ਤੁਸੀਂ ਕਿਵੇਂ ਖੇਡਣਾ ਚਾਹੁੰਦੇ ਹੋ। ਤੁਹਾਡੇ ਕੋਲ ਟੀਮ ਵਿਚ ਸਥਾਪਿਤ ਖਿਡਾਰੀ ਹਨ। ਹੁਣ ਦੇਖਣਾ ਇਹ ਹੈ ਕਿ ਰੋਹਿਤ ਕੀ ਸੋਚਦਾ ਹੈ।’’
ਭਾਰਤੀ ਦੌੜਾਕਾਂ ਤੋਂ ਵਿਸ਼ਵ ਰਿਲੇਅ ’ਚ ਚੰਗੇ ਨਤੀਜੇ ਦੀ ਉਮੀਦ
NEXT STORY