ਦੁਬਈ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਦੇ ਖਿਲਾਫ ਤੀਜੇ ਕ੍ਰਿਕਟ ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਈ.ਸੀ.ਸੀ. ਟੈਸਟ ਬੱਲੇਬਾਜ਼ੀ ਰੈਂਕਿੰਗ 'ਚ ਇਕ ਵਾਰ ਫਿਰ ਨੰਬਰ ਇਕ ਸਥਾਨ ਹਾਸਲ ਕਰ ਲਿਆ ਹੈ। ਕੋਹਲੀ ਨੇ ਨਾਟਿੰਘਮ 'ਚ ਤੀਜੇ ਟੈਸਟ 'ਚ 97 ਅਤੇ 103 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਇਹ ਮੈਚ 203 ਦੌੜਾਂ ਨਾਲ ਜਿੱਤਿਆ। ਬਰਮਿੰਘਮ 'ਚ ਪਹਿਲੇ ਟੈਸਟ 'ਚ 149 ਅਤੇ 51 ਦੌੜਾਂ ਦੀ ਪਾਰੀ ਖੇਡਣ ਦੇ ਬਾਅਦ ਕੋਹਲੀ ਨੇ ਚੋਟੀ ਦਾ ਸਥਾਨ ਹਾਸਲ ਕਰ ਲਿਆ ਸੀ ਪਰ ਲਾਰਡਸ 'ਚ ਦੂਜੇ ਟੈਸਟ 'ਚ ਭਾਰਤ ਦੀ ਹਾਰ ਦੇ ਦੌਰਾਨ ਖਰਾਬ ਪ੍ਰਦਰਸ਼ਨ ਦੇ ਕਾਰਨ ਉਹ ਦੂਜੇ ਸਥਾਨ 'ਤੇ ਖਿਸਕ ਗਏ ਪਰ ਤੀਜੇ ਟੈਸਟ 'ਚ ਚੰਗੇ ਪ੍ਰਦਰਸ਼ਨ ਦੇ ਬਾਅਦ ਉਨ੍ਹਾਂ ਨੇ ਇਕ ਵਾਰ ਫਿਰ ਚੋਟੀ ਦਾ ਸਥਾਨ ਹਾਸਲ ਕਰ ਲਿਆ।
ਕੋਹਲੀ ਦੇ ਹੁਣ 937 ਅੰਕ ਹਨ ਜੋ ਟੈਸਟ ਕ੍ਰਿਕਟ ਦੇ ਇਤਿਹਾਸ ਦੇ 11ਵੇਂ ਸਰਵਸ੍ਰੇਸ਼ਠ ਰੇਟਿੰਗ ਅੰਕ ਹਨ। ਰੇਟਿੰਗ ਅੰਕ ਦੇ ਮਾਮਲੇ 'ਚ ਚੋਟੀ ਦੇ 10 ਖਿਡਾਰੀਆਂ 'ਚ ਡਾਨ ਬ੍ਰੈਡਮੈਨ (961), ਸਟੀਵ ਸਮਿਥ (947), ਲੇਨ ਹਟਨ (945), ਜੈਕ ਹੋਬਸ (942), ਰਿਕੀ ਪੋਂਟਿੰਗ (942), ਪੀਟਰ ਮੇ (941), ਗੈਰੀ ਸੋਬਰਸ, ਕਲਾਈਡ ਵਾਲਕੋਟ, ਵਿਵੀਅਨ ਰਿਚਰਡਸ ਅਤੇ ਕੁਮਾਰ ਸੰਗਕਾਰਾ (ਸਾਰੇ 938 ਅੰਕ) ਸ਼ਾਮਲ ਹਨ।
ਚੇਤੇਸ਼ਵਰ ਪੁਜਾਰਾ ਛੇਵੇਂ ਸਥਾਨ ਦੇ ਨਾਲ ਭਾਰਤ ਦੇ ਦੂਜੇ ਸਰਵਸ੍ਰੇਸ਼ਠ ਬੱਲੇਬਾਜ਼ ਹਨ ਜਦਕਿ ਟ੍ਰੇਂਟਬ੍ਰਿਜ 'ਚ ਲਾਹੇਵੰਦ ਯੋਗਦਾਨ ਦੇ ਬਾਅਦ ਅਜਿੰਕਯ ਰਹਾਨੇ (ਚਾਰ ਸਥਾਨ ਦੇ ਫਾਇਦੇ ਨਾਲ 19ਵੇਂ ਸਥਾਨ 'ਤੇ), ਸ਼ਿਖਰ ਧਵਨ (ਚਾਰ ਸਥਾਨ ਦੇ ਫਾਇਦੇ ਨਾਲ 22ਵੇਂ ਸਥਾਨ 'ਤੇ) ਅਤੇ ਆਲਰਾਊਂਡਰ ਹਾਰਦਿਕ ਪੰਡਯਾ (ਅੱਠ ਸਥਾਨ ਦੇ ਫਾਇਦੇ ਨਾਲ 51ਵੇਂ ਸਥਾਨ 'ਤੇ) ਦੀ ਰੈਂਕਿੰਗ 'ਚ ਸੁਧਾਰ ਹੋਇਆ ਹੈ। ਪਹਿਲੀ ਪਾਰੀ 'ਚ ਪੰਜ ਵਿਕਟਾਂ ਝਟਕਾਉਣ ਵਾਲੇ ਪੰਡਯਾ ਗੇਂਦਬਾਜ਼ੀ ਰੈਂਕਿੰਗ 'ਚ 23 ਸਥਾਨ ਦੇ ਫਾਇਦੇ ਨਾਲ ਕਰੀਅਰ ਦੇ ਸਰਵਸ੍ਰੇਸ਼ਠ 51ਵੇਂ ਸਥਾਨ 'ਤੇ ਪਹੁੰਚ ਗਏ ਹਨ। ਇੰਗਲੈਂਡ ਦੀ ਦੂਜੀ ਪਾਰੀ 'ਚ ਪੰਜ ਵਿਕਟਾਂ ਹਾਸਲ ਕਰਨ ਵਾਲੇ ਜਸਪ੍ਰੀਤ ਬੁਮਰਾਹ ਵੀ ਅੱਠ ਸਥਾਨ ਦੇ ਫਾਇਦੇ ਨਾਲ ਕਰੀਅਰ ਦੇ ਸਰਵਸ੍ਰੇਸ਼ਠ 37ਵੇਂ ਸਥਾਨ 'ਤੇ ਪਹੁੰਚ ਗਏ ਹਨ।
35 ਸਾਲਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਟੀ-20 ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ
NEXT STORY