ਨਵੀਂ ਦਿੱਲੀ— ਭਾਰਤ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਅੱਜ ਕਿਹਾ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ 2018 ਦੇ ਮੌਜੂਦਾ ਸੈਸ਼ਨ 'ਚ ਆਰ.ਸੀ.ਬੀ. ਦੇ ਨਾਕਆਊਟ ਪੜਾਅ 'ਚ ਜਗ੍ਹਾ ਨਹੀਂ ਬਣਾਉਣ ਲਈ 'ਤਹੇਦਿਲ ਤੋਂ ਮੁਆਫੀ' ਮੰਗਦੇ ਹਨ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਅਗਲੇ ਸੈਸ਼ਨ 'ਚ ਵਾਪਸੀ ਕਰੇਗੀ। ਆਰ.ਸੀ.ਬੀ. ਦੀ ਟੀਮ 14 'ਚੋਂ 8 ਮੈਚ ਗੁਆਉਣ ਦੇ ਬਾਅਦ ਅੱਠ ਟੀਮਾਂ ਦੇ ਲੀਗ ਸਕੋਰ ਬੋਰਡ 'ਚ ਛੇਵੇਂ ਸਥਾਨ 'ਤੇ ਰਹੀ। ਟੀਮ ਨੂੰ ਆਪਣੇ ਕਮਜ਼ੋਰ ਗੇਂਦਬਾਜ਼ੀ ਹਮਲੇ ਅਤੇ ਬੱਲੇਬਾਜ਼ੀ 'ਚ ਨਿਰੰਤਰਤਾ ਦੀ ਕਮੀ ਦਾ ਖਮਿਆਜ਼ਾ ਭੁਗਤਨਾ ਪਿਆ ਜੋ ਕੋਹਲੀ ਅਤੇ ਏ.ਬੀ. ਡਿਵਿਲੀਅਰਸ 'ਤੇ ਕਾਫੀ ਨਿਰਭਰ ਸੀ।
ਕੋਹਲੀ ਨੇ ਟਵਿੱਟਰ 'ਤੇ ਪੋਸਟ ਕੀਤੇ ਵੀਡੀਓ 'ਚ ਕਿਹਾ, ''ਅਸੀਂ ਨਤੀਜੇ ਆਪਣੇ ਪੱਖ 'ਚ ਨਹੀਂ ਕਰ ਸਕੇ ਅਤੇ ਸਾਨੂੰ ਸੈਸ਼ਨ 'ਚ ਆਪਣੇ ਪ੍ਰਦਰਸ਼ਨ 'ਤੇ ਕਾਫੀ ਮਾਣ ਨਹੀਂ ਹੈ। ਅਸੀਂ ਜਿਸ ਤਰ੍ਹਾਂ ਖੇਡੇ ਹਾਂ ਉਸ ਨਾਲ ਮੈਨੂੰ ਕਾਫੀ ਦੁਖ ਹੋਇਆ ਹੈ। ਪ੍ਰਸ਼ੰਸਕਾਂ ਦੀਆਂ ਉਮੀਦਾਂ 'ਤੇ ਖਰਾ ਨਾ ਉਤਰਨ ਲਈ ਮੈਂ ਤਹੇਦਿਲ ਤੋਂ ਮੁਆਫੀ ਮੰਗਦਾ ਹਾਂ। ਉਨ੍ਹਾਂ ਕਿਹਾ, ''ਇਹ ਸਭ ਜ਼ਿੰਦਗੀ ਦਾ ਹਿੱਸਾ ਹੈ ਅਤੇ ਤੁਹਾਨੂੰ ਹਮੇਸ਼ਾ ਉਹ ਚੀਜ਼ ਨਹੀਂ ਮਿਲਦੀ ਜੋ ਤੁਸੀਂ ਚਾਹੁੰਦੇ ਹੋ। ਇਹ ਖਿਡਾਰੀਆਂ 'ਤੇ ਨਿਰਭਰ ਕਰਦਾ ਹੈ ਕਿ ਉਹ ਸਮਝਣ ਕਿ ਇਸ ਦਾ ਅਗਲੇ ਸੈਸ਼ਨ 'ਚ ਕੀ ਕਰਨਾ ਹੈ, ਅਗਲੇ ਸੈਸ਼ਨ 'ਚ ਚੀਜ਼ਾਂ ਨੂੰ ਬਦਲਣਾ ਚਾਹੁੰਦਾ ਹਾਂ।''
ਆਰ.ਸੀ.ਬੀ. ਨੇ ਰਾਊਂਡ ਰੋਬਿਨ ਪੜਾਅ ਦੇ ਅੰਤਿਮ ਗੇੜ 'ਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਇਹ ਸਭ ਕਾਫੀ ਦੇਰ ਨਾਲ ਹੋਇਆ ਅਤੇ ਇਸ ਤੋਂ ਪਹਿਲਾਂ ਹੀ ਟੀਮ ਦੀਆਂ ਸੰਭਾਵਨਾਵਾਂ ਲਗਭਗ ਖ਼ਤਮ ਹੋ ਚੁੱਕੀਆਂ ਸਨ। ਕੋਹਲੀ ਨੇ ਕਿਹਾ, ''ਅਗਲੇ ਸਾਲ ਅਸੀਂ ਹੋਰ ਜ਼ਿਆਦਾ ਕੋਸ਼ਿਸ਼ ਕਰਾਂਗੇ।'' ਕੋਹਲੀ 14 ਮੈਚਾਂ 'ਚ 54.8 ਦੀ ਔਸਤ ਨਾਲ 548 ਦੌੜਾਂ ਬਣਾਉਣ ਦੇ ਬਾਅਦ ਮੌਜੂਦਾ ਆਈ.ਪੀ.ਐੱਲ. 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ 'ਚ ਫਿਲਹਾਲ ਛੇਵੇਂ ਸਥਾਨ 'ਤੇ ਚਲ ਰਹੇ ਹਨ। ਡਿਵਿਲੀਅਰਸ 53.33 ਦੇ ਔਸਤ ਨਾਲ 480 ਦੌੜਾਂ ਬਣਾ ਕੇ ਇਸ ਸੂਚੀ 'ਚ ਨੌਵੇਂ ਸਥਾਨ 'ਤੇ ਰਹੇ ਹਨ।
ਸਾਨਿਆ ਨੂੰ ਹਰਾ ਕੇ ਬਿਪਾਸ਼ਾ ਸੈਮੀਫਾਈਨਲ 'ਚ
NEXT STORY