ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੋਰ (ਆਰ. ਸੀ. ਬੀ.) ਨੇ 13ਵੇਂ ਸੀਜ਼ਨ ਤੋਂ ਪਹਿਲਾਂ ਆਪਣਾ ਲੋਗੋ ਬਦਲ ਲਿਆ ਹੈ ਤੇ ਇਹ ਲੋਗੋ 14 ਫਰਵਰੀ ਨੂੰ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਗਿਆ। ਨਵਾਂ ਲੋਗੋ ਰਿਲੀਜ਼ ਹੋਣ ਦੇ ਬਾਅਦ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਰਿਐਕਸ਼ਨ ਸਾਹਮਣੇ ਆਇਆ ਹੈ।
ਕੋਹਲੀ ਨੇ ਆਰ. ਸੀ. ਬੀ. ਦੇ ਵੀਡੀਓ ਨੂੰ ਰਿਟਵੀਟ ਕਰਦੇ ਹੋਏ ਟਵਿੱਟਰ 'ਤੇ ਲਿਖਿਆ, ''ਲੋਗੋ (Logo) ਦਾ ਕੰਮ ਹੈ ਕਹਿਣਾ, ਨਵੇਂ ਲੋਗੋ ਨੂੰ ਦੇਖ ਕੇ ਕਾਫੀ ਰੋਮਾਂਚਕ ਮਹਿਸੂਸ ਕਰ ਰਿਹਾ ਹਾਂ। ਨਵਾਂ ਲੋਗੋ ਸਾਡੀ ਟੀਮ ਦੇ ਖਿਡਾਰੀਆਂ ਦੀ ਭਾਵਨਾ ਨੂੰ ਦਰਸਾਉਂਦਾ ਹੈ। ਆਈ. ਪੀ. ਐੱਲ. 2020 ਦੇ ਸ਼ੁਰੂ ਹੋਣ ਦਾ ਇੰਤਜ਼ਾਰ ਹੁਣ ਨਹੀਂ ਕਰ ਸਕਦਾ।''
ਦਰਅਸਲ ਵਿਰਾਟ ਕੋਹਲੀ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਹੈ ਜੋ ਲੋਕ ਕਹਿ ਰਹੇ ਸਨ ਕਿ ਨਵਾਂ ਲੋਗੋ ਲਾਂਚ ਹੋਣ ਦੇ ਬਾਅਦ ਵੀ ਬੈਂਗਲੋਰ ਦੀ ਟੀਮ ਦਾ ਹਸ਼ਰ ਪਹਿਲਾਂ ਵਾਂਗ ਹੀ ਹੋਵੇਗਾ। ਜ਼ਿਕਰਯੋਗ ਹੈ ਕਿ ਆਰ. ਸੀ. ਬੀ. ਨੇ ਦੋ ਦਿਨ ਪਹਿਲਾਂ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਪ੍ਰੋਫਾਈਲ ਤਸਵੀਰ ਅਤੇ ਕਵਰ ਤਸਵੀਰ ਹਟਾ ਦਿੱਤੀ ਸੀ। ਇਸ ਤੋਂ ਇਲਾਵਾ ਫ੍ਰੈਂਚਾਈਜ਼ੀ ਨੇ ਇੰਸਟਾਗ੍ਰਾਮ ਤੋਂ ਪੁਰਾਣੀ ਪੋਸਟ ਵੀ ਹਟਾ ਦਿੱਤੀ ਸੀ। ਸੋਸ਼ਲ ਮੀਡੀਆ ਅਕਾਊਂਟ ਤੋਂ ਤਸਵੀਰ ਹਟਣ ਦੇ ਬਾਅਦ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਟੀਮ ਦਾ ਨਾਂ ਬਦਲਿਆ ਜਾ ਸਕਦਾ ਹੈ, ਪਰ ਟੀਮ ਨੇ ਸਿਰਫ ਆਪਣਾ ਲੋਗੋ ਬਦਲਿਆ ਹੈ।
ਫੁੱਟਬਾਲ/ਮੈਨਚੈਸਟਰ ਸਿਟੀ ਨੇ ਕੀਤੀ ਵਿੱਤੀ ਨਿਯਮਾਂ ਕੀਤੀ ਉਲੰਘਣਾ, ਲੱਗੀ 2 ਸਾਲ ਦੀ ਪਾਬੰਦੀ
NEXT STORY