ਇੰਦੌਰ— ਭਾਰਤੀ ਟੀਮ ਨੇ ਆਸਟਰੇਲੀਆ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡੇ ਗਏ ਤੀਜੇ ਵਨ ਡੇ 'ਚ 5 ਵਿਕਟਾਂ ਨਾਲ ਹਰਾ ਕੇ ਆਈ. ਸੀ. ਸੀ. ਦੀ ਵਨ ਡੇ ਰੈਕਿੰਗ 'ਚ ਨੰਬਰ 1 ਟੀਮ ਬਣ ਗਈ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਨਵੰਬਰ 2014 ਤੋਂ ਬਾਅਦ ਇਕ ਵਾਰ ਫਿਰ ਤੋਂ ਵਨ ਡੇ 'ਚ ਆਪਣੀ ਬਾਦਸ਼ਾਹੀ ਹਾਸਲ ਕੀਤੀ ਹੈ. ਵਿਰਾਟ ਬ੍ਰਿਗੇਟ ਹੁਣ ਟੈਸਟ ਕ੍ਰਿਕਟ ਦੇ ਨਾਲ ਨਾਲ ਵਨ ਡੇ ਕ੍ਰਿਕਟ ਦੀ ਵੀ ਬਾਸ ਬਣ ਗਈ ਹੈ।
icc ਵਨ ਡੇ ਰੈਕਿੰਗ : ਟਾਪ 8
ਭਾਰਤ 120
ਦੱਖਣੀ ਅਫਰੀਕਾ 119
ਆਸਟਰੇਲੀਆ 114
ਇੰਗਲੈਂਡ 113
ਨਿਊਜ਼ੀਲੈਂਡ 111
ਪਾਕਿਸਤਾਨ 95
ਬੰਗਲਾਦੇਸ਼ 94
ਸ਼੍ਰੀਲੰਕਾ 86
ਵਿਰਾਟ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਆਈ. ਸੀ. ਸੀ. ਵਨ ਡੇ ਰੈਕਿੰਗ 'ਚ ਦੱਖਣੀ ਅਫਰੀਕਾ ਨੂੰ ਪਿੱਛੇ ਛੱਡਦੇ ਹੋਏ ਇਹ ਸਥਾਨ ਹਾਸਲ ਕੀਤਾ ਹੈ. ਇਸ ਮੁਕਾਬਲੇ ਤੋਂ ਪਹਿਲਾਂ ਭਾਰਤ ਅਤੇ ਦੱਖਣੀ ਅਫਰੀਕਾ ਦੇ 119-199 ਅੰਕ ਸ ਅਤੇ ਅਫਰੀਕੀ ਟੀਮ ਦਸ਼ਮਲਵ ਗਣਨਾ 'ਚ ਭਾਰਤ ਤੋਂ ਅੱਗੇ ਸੀ, ਪਰ ਇੰਦੌਰ ਵਨ ਡੇ ਜਿੱਤ ਕੇ ਭਾਰਤ ਦੇ 120 ਅੰਕ ਹੋ ਗਏ ਉਹ ਦੱਖਣੀ ਅਫਰੀਕਾ ਤੋਂ ਅੱਗੇ ਨਿਕਲ ਗਈ।
ਜ਼ਿਕਰਯੋਗ ਹੈ ਰਿ ਇੰਦੌਰ ਵਨ ਡੇ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਟੀਮ ਨੇ 50 ਓਵਰ 'ਚ 6 ਵਿਕਟਾਂ ਗੁਆ ਕੇ 293 ਦੌੜਾਂ ਬਣਾਈਆਂ ਅਤੇ ਭਾਰਤੀ ਟੀਮ ਨੂੰ ਜਿੱਤ ਦੇ ਲਈ 294 ਦੌੜਾਂ ਦਾ ਟੀਚਾ ਦਿੱਤਾ। ਆਸਟਰੇਲੀਆ ਦੇ ਲਈ ਆਰੋਨ ਫਿੰਚ ਨੇ 124 ਦੌੜਾਂ ਜਦੋਂ ਕਿ ਕਪਤਾਨ ਸਟੀਵਨ ਸਮਿਥ ਨੇ 63 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਡੇਵਿਡ ਵਾਰਨਰ ਨੇ 42 ਦੌੜਾਂ ਦਾ ਪਾਰੀ ਖੇਡੀ। ਭਾਰਤੀ ਟੀਮ ਵਲੋਂ ਜਸਪ੍ਰੀਤ ਬੁਮਰਾਹ ਅਤੇ ਕੁਲਦੀਪ ਯਾਦਵ ਨੇ 2-2 ਵਿਕਟਾਂ ਹਾਸਲ ਕੀਤੀਆਂ।
ਆਸਟਰੇਲੀਆ ਟੀਮ ਦੇ 294 ਦੌੜਾਂ ਦੇ ਜਵਾਬ 'ਚ ਭਾਰਤੀ ਟੀਮ ਨੇ 47.5 ਓਵਰਾਂ 'ਚ ਹੀ ਟਾਰਗੇਟ ਨੂੰ ਬਦਲਦੇ ਹੋਏ ਕੰਗਾਰੂਆਂ 'ਤੇ 5 ਵਿਕਟਾਂ ਨਾਲ ਜਿੱਤ ਦਰਜ਼ ਕੀਤੀ। ਭਾਰਤੀ ਟੀਮ ਦੇ ਲਈ ਰੋਹਿਤ ਨੇ 71 ਦੌੜਾਂ ਜਦੋਂ ਕਿ 78 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਅਜਿੰਕਯ ਰਹਾਨੇ ਨੇ 70 ਦੌੜਾਂ ਦੀ ਪਾਰੀ ਖੇਡੀ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਆਸਟਰੇਲੀਆ 'ਤੇ ਪੰਜ ਮੈਚਾਂ ਦੀ ਵਨ ਡੇ ਸੀਰੀਜ਼ 'ਚ 3-0 ਨਾਲ ਜੇਤੂ ਬੜਤ ਹਾਸਲ ਕਰ ਲਈ ਅਤੇ ਉਹ ਸ਼੍ਰੀਲੰਕਾ ਤੋਂ ਬਾਅਦ ਕੰਗਾਰੂਆਂ 'ਤੇ ਵੀ ਕਲੀਨ ਸਵੀਪ ਕਰਨ ਤੋਂ ਸਿਰਫ 2 ਕਦਮ ਦੂਰ ਹੈ।
ਹੋਲਕਰ ਸਟੇਡੀਅਮ 'ਚ ਟੀਮ ਇੰਡੀਆ ਦਾ ਅਜੇਤੂ ਰਿਕਰਾਡ ਬਰਕਰਾਰ
NEXT STORY