ਨਵੀਂ ਦਿੱਲੀ—ਆਸਟ੍ਰੇਲੀਆ ਖਿਲਾਫ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ, ਐਡੀਲੇਡ ਟੈਸਟ ਨੂੰ ਛੱਡ ਕੇ ਕੋਹਲੀ ਦੇ ਬੱਲੇ ਨਾਲ ਲਗਾਤਾਰ ਦੌੜਾਂ ਬਣਾ ਰਹੇ ਹਨ, ਪਰਥ ਟੈਸਟ 'ਚ ਵੀ ਅਜੇ ਤੱਕ ਉਨ੍ਹਾਂ ਨੇ ਅਰਧਸੈਂਕੜਾ ਬਣਾ ਲਿਆ ਹੈ ਅਤੇ ਸੈਂਕੜੇ ਦੇ ਕਰੀਬ ਪਹੁੰਚ ਰਹੇ ਹਨ। ਹਾਲਾਂਕਿ ਕੋਹਲੀ ਅਰਧਸੈਂਕੜੇ ਲਗਾਉਣੇ ਹੀ ਮੁਹੰਮਦ ਅਜ਼ਹਰੂਦੀਨ ਅਤੇ ਸੌਰਭ ਗਾਂਗੁਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਇੰਟਰਨੈਸ਼ਨਲ ਕ੍ਰਿਕਟ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ 50 ਜਾਂ ਉਸ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਕੋਹਲੀ ਗਾਂਗੁਲੀ ਅਤੇ ਅਜ਼ਹਰੂਦੀਨ ਦੇ ਬਰਾਬਰ ਆ ਗਏ ਹਨ। ਹਾਲਾਂਕਿ ਇਸ ਮਾਮਲੇ 'ਚ ਕੋਹਲੀ ਧੋਨੀ ਤੋਂ ਅਜੇ ਪਿੱਛੇ ਹਨ।
ਗਾਂਗੁਲੀ ਅਤੇ ਅਜ਼ਹਰੂਦੀਨ ਨੇ ਬਤੌਰ ਕਪਤਾਨ ਇੰਟਰਨੈਸ਼ਨਲ ਕ੍ਰਿਕਟ ਤੋਂ 59 ਵਾਰ 50 ਦੌੜਾਂ ਤੋਂ ਜ਼ਿਆਦਾ ਦੀ ਪਾਰੀ ਖੇਡੀ ਹੈ। ਉਥੇ ਧੋਨੀ ਨੇ 82 ਵਾਰ ਅਜਿਹਾ ਕੀਤਾ ਹੈ। ਕੋਹਲੀ ਪਰਥ ਟੈਸਟ 'ਚ ਗਾਂਗੁਲੀ ਅਤੇ ਅਜ਼ਹਰੂਦੀਨ ਨੂੰ ਪਿੱਛੇ ਛੱਡ ਸਕਦੇ ਹਨ। ਐਡੀਲੇਡ ਟੈਸਟ 'ਚ ਕੋਹਲੀ ਪਹਿਲੀ ਪਾਰੀ 'ਚ 3 ਦੌੜਾਂ ਅਤੇ ਦੂਜੀ ਪਾਰੀ 'ਚ 34 ਦੌੜਾਂ ਬਣਾ ਸਕੇ ਸਨ। ਇਸ ਤੋਂ ਪਹਿਲਾਂ ਆਸਟ੍ਰੇਲੀਆ ਖਿਲਾਫ ਸਿਡਨੀ ਟੀ-20 'ਚ ਆਜੇਤੂ 61 ਦੌੜਾਂ ਦੀ ਪਾਰੀ ਖੇਡੀ ਸੀ।
ਬੰਗਲਾਦੇਸ਼ ਟੀ-20 ਸੀਰੀਜ਼ 'ਚ ਇਸ ਬੱਲੇਬਾਜ਼ ਦੀ ਹੋਈ ਵਾਪਸੀ
NEXT STORY