ਸਪੋਰਸਟ ਡੈਸਕ — ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਇੰਦੌਰ 'ਚ ਖੇਡਿਆ ਜਾ ਰਿਹਾ ਹੈ। ਟੈਸਟ ਕ੍ਰਿਕਟ 'ਚ ਬੰਗਲਾਦੇਸ਼ ਨੂੰ ਹੁਣ ਤੱੱਕ ਭਾਰਤ ਖਿਲਾਫ ਜਿੱਤ ਨਹੀਂ ਮਿਲੀ ਹੈ। ਜਿੱਥੇ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੇ ਦਿਨ 150 ਦੌੜਾਂ 'ਤੇ ਹੀ ਆਊਟ ਹੋ ਗਈ। ਹਾਲਾਂਕਿ ਬੰਗਲਾਦੇਸ਼ ਦੀ ਹਾਲਤ ਹੋਰ ਵੀ ਖ਼ਰਾਬ ਹੁੰਦੀ ਜੇਕਰ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ-ਕਪਤਾਨ ਅਜਿੰਕਿਆ ਰਹਾਨੇ ਕੈਚ ਛੱਡਣ ਦੀਆਂ ਗਲਤੀਆਂ ਨਹੀਂ ਕਰਦੇ। ਇੰਦੌਰ ਟੈਸਟ ਦੇ ਪਹਿਲੇ ਦਿਨ ਦੇ ਪਹਿਲੇ ਸੈਸ਼ਨ 'ਚ ਭਾਰਤ ਦੀ ਫੀਲਡਿੰਗ ਬੇਹੱਦ ਖਰਾਬ ਰਹੀ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ-ਕਪਤਾਨ ਅਜਿੰਕਿਯ ਰਹਾਨੇ ਬਿਹਤਰੀਨ ਫੀਲਡਰ ਹੋਣ ਦੇ ਬਾਵਜੂਦ ਮੈਚ 'ਚ ਇਕ ਤੋਂ ਬਾਅਦ ਉਨ੍ਹਾਂ ਨੇ ਕਈ ਕੈਚ ਛੱਡੇ। ਜਿਸ ਦੇ ਨਾਲ ਫੈਨਜ਼ ਨੂੰ ਕਾਫ਼ੀ ਨਿਰਾਸ਼ਾ ਹੋਈ। ਜਿਸ ਦੇ ਬਾਅਦ ਉਹ ਸੋਸ਼ਲ ਮੀਡੀਆ 'ਤੇ ਫੈਨਜ਼ ਦੇ ਨਿਸ਼ਾਨੇ 'ਤੇ ਆ ਗਏ।
ਦਰਅਸਲ, ਕਪਤਾਨ ਵਿਰਾਟ ਕੋਹਲੀ ਅਤੇ ਉਪ-ਕਪਤਾਨ ਰਹਾਨੇ ਦੁਨੀਆ ਦੇ ਬਿਹਤਰੀਨ ਫੀਲਡਰਾਂ 'ਚੋਂ ਮੰਨੇ ਜਾਂਦੇ ਹਨ। ਰਹਾਣੇ ਨੇ ਸਲਿਪ 'ਚ ਕਈ ਬਿਹਤਰੀਨ ਕੈਚ ਲਏ ਹਨ ਪਰ ਅੱਜ ਇਕ ਤੋਂ ਬਾਅਦ ਉੁਨ੍ਹਾਂ ਨੇ ਤਿੰਨ ਕੈਚ ਛੱਡੇ। ਇਸ ਸਮੇਂ ਰਹਾਨੇ ਦੀ ਸਲਿਪ 'ਚ ਦੁਨੀਆ ਦੇ ਸਭ ਤੋਂ ਬਿਹਤਰੀਨ ਫੀਲਡਰਾਂ 'ਚ ਗਿਣਤੀ ਹੁੰਦੀ ਹੈ। ਕਪਤਾਨ ਵਿਰਾਟ ਕੋਹਲੀ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਰਹੇ ਅਤੇ ਉਨ੍ਹਾਂ ਨੇ ਵੀ ਅਤੇ ਇਕ ਕੈਚ ਛੱਡਿਆ। ਉਥੇ ਹੀ ਇਕ ਕੈਚ ਵਿਕਟਕੀਪਰ ਰਿੱਧੀਮਾਨ ਸਾਹਾ ਅਤੇ ਅਜਿੰਕਿਯ ਰਹਾਨੇ ਦੇ ਵਿਚਾਲੇ ਤੋਂ ਨਿਕਲ ਗਿਆ। ਬਾਵਜੂਦ ਇਸ ਦੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕਰ ਟੀਮ ਨੂੰ ਸਸਤੇ 'ਚ ਹੀ ਢੇਰ ਕਰ ਦਿੱਤਾ।
ਸੋਸ਼ਲ ਮੀਡਿਆ 'ਤੇ ਫੈਨਜ਼ ਦੇ ਨਿਸ਼ਾਨੇ 'ਤੇ ਆਏ
ਅਜਿੰਕਿਯ ਰਹਾਨੇ ਅਤੇ ਵਿਰਾਟ ਕੋਹਲੀ ਲਗਾਤਾਰ ਕੈਚ ਛੱਡਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਨਿਸ਼ਾਨੇ 'ਤੇ ਆ ਗਏ। ਰਹਾਨੇ ਨੇ ਸਾਰੇ ਤਿੰਨ ਕੈਚ ਸਪਿਨ ਗੇਂਦਬਾਜ਼ੀ 'ਤੇ ਛੱਡੇ ਅਤੇ ਕਪਤਾਨ ਨੇ ਤੇਜ਼ ਗੇਂਦਬਾਜ਼ੀ 'ਤੇ ਕੈਚ ਛੱਡਿਆ।
ਪ੍ਰਿਥਵੀ ਸ਼ਾਅ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਬੈਨ ਹਟਣ 'ਤੇ ਇਸ ਟੀਮ ਲਈ ਹੋਈ ਚੋਣ
NEXT STORY