ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 5 ਮੈਚਾਂ ਦੀ ਟੀ-20 ਸੀਰੀਜ਼ ਦੇ ਆਖ਼ਰੀ ਮੁਕਾਬਲੇ ਵਿਚ 36 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤ ਨੇ ਸੀਰੀਜ਼ ’ਤੇ 3-2 ਨਾਲ ਆਪਣਾ ਕਬਜ਼ਾ ਕਰ ਲਿਆ। ਟੈਸਟ ਅਤੇ ਟੀ-20 ਸੀਰੀਜ਼ ਵਿਚ ਇੰਗਲੈਂਡ ਨੂੰ ਮਾਤ ਦੇਣ ਤੋਂ ਬਾਅਦ ਭਾਰਤੀ ਟੀਮ 3 ਮੈਚਾਂ ਦੀ ਵਨਡੇ ਸੀਰੀਜ਼ ਵਿਚ ਇੰਗਲੈਂਡ ਦਾ ਸਾਹਮਣਾ ਕਰੇਗੀ। ਇਸ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਐਤਵਾਰ ਨੂੰ ਪੁਣੇ ਪੁੱਜੀ। ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਧੀ ਵਾਮਿਕਾ ਨਾਲ ਪੁਣੇ ਪੁੱਜੇ।
ਇਹ ਵੀ ਪੜ੍ਹੋ: 25 ਮਿਲੀਅਨ ਡਾਲਰ 'ਚ ਬਣੇ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਦਾ PM ਨੇ ਕੀਤਾ ਉਦਘਾਟਨ
ਵਿਰਾਟ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਅਨੁਸ਼ਕਾ ਨੇ ਧੀ ਵਾਮਿਕਾ ਨੂੰ ਆਪਣੀ ਗੋਦ ਵਿਚ ਚੁੱਕਿਆ ਹੋਇਆ ਹੈ, ਜਦੋਂਕਿ ਵਿਰਾਟ ਕੋਹਲੀ ਪਿੱਛੇ ਬੈਗ ਅਤੇ ਹੋਰ ਸਾਮਾਨ ਲੈ ਕੇ ਚੱਲ ਰਹੇ ਹਨ। ਦੋਵਾਂ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਅਨੁਸ਼ਕਾ ਨੇ ਧੀ ਵਾਮਿਕਾ ਨੂੰ ਚੰਗੀ ਤਰ੍ਹਾਂ ਢੱਕਿਆ ਹੋਇਆ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਤਰੱਕੀ ’ਚ ਸਿੱਖ ਭਾਈਚਾਰੇ ਦਾ ਯੋਗਦਾਨ ਸ਼ਲਾਘਾਯੋਗ: ਜੈਸਿੰਡਾ
ਦੱਸ ਦੇਈਏ ਕਿ 11 ਜਨਵਰੀ ਨੂੰ ਵਿਰਾਟ ਅਤੇ ਅਨੁਸ਼ਕਾ ਦੀ ਧੀ ਵਾਮਿਕਾ ਦਾ ਜਨਮ ਹੋਇਆ ਸੀ। ਕੁੱਝ ਹੀ ਦਿਨ ਪਹਿਲਾਂ ਜੋੜੇ ਨੇ ਧੀ ਦੇ 2 ਮਹੀਨੇ ਦੀ ਹੋਣ ’ਤੇ ਕੇਕ ਕੱਟ ਕੇ ਜਸ਼ਨ ਮਨਾਇਆ ਸੀ।
ਇਹ ਵੀ ਪੜ੍ਹੋ: ਪ੍ਰਸਿੱਧ ਕਬੱਡੀ ਪ੍ਰਮੋਟਰ ਅਤੇ ਕੀਵੀ ਫਾਰਮਰ ਗੋਪਾ ਬੈਂਸ ਦਾ ਵਿਸ਼ੇਸ਼ ਸਨਮਾਨ
25 ਮਿਲੀਅਨ ਡਾਲਰ 'ਚ ਬਣੇ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਦਾ PM ਨੇ ਕੀਤਾ ਉਦਘਾਟਨ
NEXT STORY