ਨਵੀਂ ਦਿੱਲੀ : ਸਾਲ 2020 ਉਂਝ ਤਾਂ ਪੂਰੀ ਦੁਨੀਆ ਲਈ ਕਾਫ਼ੀ ਬੁਰਾ ਰਿਹਾ ਹੈ। ਹੁਣ ਇਹ ਸਾਲ 2020 ਖ਼ਤਮ ਹੋਣ ਵਾਲਾ ਹੈ ਪਰ ਉਸ ਤੋਂ ਪਹਿਲਾਂ ਇਹ ਵੀ ਜਾਨਣਾ ਬਹੁਤ ਜ਼ਰੂਰੀ ਹੈ ਕਿ ਇਸ ਸਾਲ ਕੀ-ਕੀ ਖ਼ਾਸ ਗੱਲਾਂ ਹੋਈਆਂ ਹਨ, ਜੋ ਆਪਣੇ ਆਪ ਵਿਚ ਰਿਕਾਰਡ ਹਨ। ਹਰ ਸਾਲ ਦੀ ਤਰ੍ਹਾਂ ਮਾਈਕਰੋਬਲਾਗਿੰਗ ਸਾਈਟ ਟਵਿਟਰ ਨੇ ਇਸ ਸਾਲ ਦੇ ਵਧੀਆ, ਸਭ ਤੋਂ ਜ਼ਿਆਦਾ ਲਾਈਕਸ ਵਾਲੇ ਅਤੇ ਸਭ ਤੋਂ ਜ਼ਿਆਦਾ ਰੀ-ਟਵੀਟ ਵਾਲੇ ਟਵੀਟਸ ਦੀ ਸੂਚੀ ਜਾਰੀ ਕੀਤੀ ਹੈ। ਤਾਂ ਆਓ ਤੁਹਾਨੂੰ ਉਨ੍ਹਾਂ ਬਾਰੇ ਦੱਸਦੇ ਹਾਂ।
ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਕ੍ਰਿਕਟਰ ਮੋਂਟੀ ਪਨੇਸਰ, ਕਿਹਾ-ਮੋਦੀ ਜੀ ਫ਼ੈਸਲਾ ਬਦਲਣ ਦਾ ਸਮਾਂ ਆ ਗਿਆ ਹੈ (ਵੀਡੀਓ)
ਸਭ ਤੋਂ ਜ਼ਿਆਦਾ ਲਾਈਕਸ ਪਾਉਣ ਵਾਲਾ 2020 ਦਾ ਟਵੀਟ
ਵਿਰਾਟ ਕੋਹਲੀ ਨੇ 27 ਅਗਸਤ ਨੂੰ ਅਨੁਸ਼ਕਾ ਸ਼ਰਮਾ ਦੇ ਗਰਭਵਤੀ ਹੋਣ ਦੀ ਪੁਸ਼ਟੀ ਕਰਦੇ ਹੋਏ ਇਕ ਟਵੀਟ ਕੀਤਾ ਸੀ। ਵਿਰਾਟ ਦਾ ਇਹ ਟਵੀਟ ਸਾਲ 2020 ਵਿਚ ਸਭ ਤੋਂ ਜ਼ਿਆਦਾ ਲਾਈਕ ਪਾਉਣ ਵਾਲਾ ਟਵੀਟ ਬਣ ਗਿਆ ਹੈ।
ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੇ ਮੂਵੀ ਹੈਸ਼ਟੈਗ
ਸਾਲ 2020 ਵਿਚ ਸਭ ਤੋਂ ਜ਼ਿਆਦਾ ਹੈਸ਼ਟੈਗ ਫਿਲਮਾਂ ਦੇ ਨਾਮ ਵਿਚ ਸੁਸ਼ਾਂਤ ਸਿੰਘ ਰਾਜਪੁਤ ਦੀ ਫਿਲਮ ਦਿਲ ਬੇਚਾਰਾ ਦਾ ਨਾਮ ਵੀ ਸ਼ਾਲ ਮਹੈ। ਇਸ ਦੇ ਬਾਅਦ ਦੂਰਾ ਨਾਮ ਸੁਰਾਰਈਪੋਤਰੋ ਦਾ ਹੈ। ਤੀਜੇ ਨੰਬਰ 'ਤੇ ਸਰਿਲੇਰੁਨੀਕੇਵਰੂ ਦਾ ਨਾਮ ਹੈ।
ਇਹ ਵੀ ਪੜ੍ਹੋ: ਮੈਚ ਦੇਖਣ ਪਹੁੰਚਿਆ 'ਨਕਲੀ' ਕੋਹਲੀ, ਵੇਖ ਕੇ ਦੰਗ ਰਹਿ ਗਏ ਭਾਰਤੀ ਕਪਤਾਨ (ਵੀਡੀਓ)
2020 ਦਾ ਗੋਲਡਨ ਟਵੀਟ
ਦੱਖਣ ਭਾਰਤੀ ਸੁਪਰਸਟਾਰ ਵਿਜੈ ਨੇ ਆਪਣੇ ਪ੍ਰਸ਼ੰਸਕਾਂ ਨਾਲ 10 ਫਰਵਰੀ ਨੂੰ ਇਕ ਸੈਲਫੀ ਸਾਂਝੀ ਕੀਤੀ ਸੀ। ਵਿਜੈ ਦਾ ਇਹ ਟਵੀਟ ਸਾਲ 2020 ਦਾ ਗੋਲਡਨ ਟਵੀਟ ਬਣਿਆ ਹੈ।
ਸਭ ਤੋਂ ਜ਼ਿਆਦਾ ਕੁਮੈਂਟ ਪਾਉਣ ਵਾਲਾ ਟਵੀਟ
ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ 11 ਜੁਲਾਈ ਨੂੰ ਕੋਰੋਨਾ ਪੀੜਤ ਹੋਏ ਸਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰਕੇ ਦਿੱਤੀ ਸੀ। ਅਮਿਤਾਭ ਦਾ ਇਹ ਟਵੀਟ ਸਾਲ 2020 ਵਿਚ ਸਭ ਤੋਂ ਜਿਆਦਾ ਕੁਮੈਂਟ ਪਾਉਣ ਵਾਲਾ ਟਵੀਟ ਬਣ ਗਿਆ ਹੈ।
ਨੋਟ : ਵਿਰਾਟ ਵਲੋਂ ਕੀਤੇ ਅਨੁਸ਼ਕਾ ਦੇ 'ਪ੍ਰੈਗਨੈਂਸੀ ਅਨਾਊਂਸਮੈਂਟ' ਟਵੀਟ ਨੂੰ 2020 'ਚ ਮਿਲੇ ਸਭ ਤੋਂ ਜ਼ਿਆਦਾ 'ਲਾਈਕਸ' ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਬਾਕਸ 'ਚ ਦਿਓ ਜਵਾਬ।
ਪਰਿਵਾਰ ਦੇ ਨਾਲ ਬਿਤਾਉਣਾ ਚਾਹੁੰਦਾ ਹਾਂ ਸਮਾਂ : ਪੰਡਯਾ
NEXT STORY