ਸਪੋਰਟਸ ਡੈਸਕ— ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਚੇਨਈ ਦੇ ਐੱਮ . ਏ. ਚਿੰਦਬਰਮ ਵੈਸਟਇੰਡੀਜ਼ ਖਿਲਾਫ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡੇਗੀ। ਭਾਰਤੀ ਟੀਮ ਦੇ ਕਪਤਾਨ ਕੋਹਲੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਕੋਹਲੀ ਦੇ ਕੋਲ ਇਸ ਵਨ-ਡੇ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਇਕ ਖਾਸ ਰਿਕਾਰਡ ਬਣਾਉਣ ਦਾ ਵੱਡਾ ਮੌਕਾ ਹੋਵੇਗਾ।
ਜੈਕ ਕੈਲਿਸ ਨੂੰ ਪਿੱਛੇ ਛੱਡ 7ਵੇਂ ਸਥਾਨ 'ਤੇ ਪਹੁੰਚ ਜਾਣਗੇ ਕੋਹਲੀ
ਕ੍ਰਿਕਟ ਗੇਮ 'ਚ ਰਨ ਮਸ਼ੀਨ ਕਹਿ ਜਾਣ ਵਾਲੇ ਕਪਤਾਨ ਕੋਹਲੀ ਕੋਲ ਵਨ-ਡੇ ਅੰਤਰਰਾਸ਼ਟਰੀ 'ਚ ਇਕ ਖਾਸ ਰਿਕਾਰਡ ਦੇ ਮਾਮਲੇ 'ਚ ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਜੈਕ ਕੈਲਿਸ ਨੂੰ ਪਿੱਛੇ ਛੱਡਣ ਦਾ ਮੌਕਾ ਹੈ। ਜੇਕਰ ਕੋਹਲੀ ਵਿੰਡੀਜ਼ ਖਿਲਾਫ ਇਸ ਮੈਚ 'ਚ 60 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਵਨ-ਡੇ ਅੰਤਰਰਾਸ਼ਟਰੀ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਜੈਕ ਕੈਲਿਸ ਨੂੰ ਪਿੱਛੇ ਛੱਡਦੇ ਹੋਏ 7ਵੇਂ ਸਥਾਨ 'ਤੇ ਪਹੁੰਚ ਜਾਣਗੇ। ਕੋਹਲੀ ਹੁਣ ਤੱਕ ਖੇਡੇ ਗਏ 239 ਵਨ-ਡੇ ਮੈਚਾਂ ਦੀ 230 ਪਾਰੀਆਂ 'ਚ 11520 ਦੌੜਾਂ ਬਣਾ ਚੁੱਕੇ ਹਨ। ਉਥੇ ਹੀ ਸਾਬਕਾ ਕ੍ਰਿਕਟਰ ਕੈਲਿਸ ਨੇ ਆਪਣੇ ਕਰੀਅਰ 'ਚ ਖੇਡੇ ਗਏ 328 ਵਨ-ਡੇ ਮੈਚਾਂ ਦੀ 314 ਪਾਰੀਆਂ 'ਚ 11579 ਦੌੜਾਂ ਬਣਾਈਆਂ ਹਨ।
ਵੈਸਟਇੰਡੀਜ਼ ਖਿਲਾਫ ਰਿਹਾ ਸ਼ਾਨਦਾਰ ਪ੍ਰਦਰਸ਼ਨ
ਦੱਸ ਦੇਈਏ ਕਿ ਕੋਹਲੀ ਇਸ ਸਮੇਂ ਸ਼ਾਨਦਾਰ ਫ਼ਾਰਮ 'ਚ ਚੱਲ ਰਹੇ ਹਨ। ਹਾਲ ਹੀ 'ਚ ਵੈਸਟਇੰਡੀ ਖਿਲਾਫ ਟੀ-20 ਸੀਰੀਜ਼ 'ਚ ਸਭ ਤੋਂ ਜ਼ਿਆਦਾ 183 ਦੌੜਾਂ ਬਣਾਉਣ ਲਈ ਉਨ੍ਹਾਂ ਨੂੰ ਮੈਨ ਆਫ ਦਿ ਸੀਰੀਜ਼ ਚੁੱਣਿਆ ਗਿਆ। ਕੋਹਲੀ ਨੇ ਪਹਿਲਾਂ ਟੀ-20 'ਚ ਅਜੇਤੂ 94 ਅਤੇ ਤੀਜੇ ਟੀ-20 'ਚ ਅਜੇਤੂ 70 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਸੀਰੀਜ਼ ਦਾ ਦੂਜਾ ਵਨ-ਡੇ 18 ਦਸੰਬਰ ਨੂੰ ਵਿਸ਼ਾਖਾਪਟਨਮ, ਤੀਜਾ ਅਤੇ ਆਖਰੀ ਵਨ-ਡੇਅ ਮੁਕਾਬਲਾ 22 ਦਸੰਬਰ ਨੂੰ ਕਟਕ 'ਚ ਖੇਡਿਆ ਜਾਵੇਗਾ।
ਆਖਿਰ ਕਿਉਂ ਸਾਨੀਆ ਦੀ ਭੈਣ ਦੇ ਵਿਆਹ 'ਚ ਨਹੀਂ ਆਏ ਸ਼ੋਇਬ ਮਲਿਕ, ਵਜ੍ਹਾ ਆਈ ਸਾਹਮਣੇ
NEXT STORY