ਜਲੰਧਰ : ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਲੋਕਸਭਾ ਚੋਣ ਦੇ ਛੇਵੇ ਪੜਾਅ 'ਚ ਅੱਜ ਯਾਨੀ ਕਿ ਐਤਵਾਰ ਦੇ ਦਿਨ ਆਪਣੇ ਵੱਡੇ ਭਰਾ ਦੇ ਨਾਲ ਵੋਟ ਪਾਈ। ਗੁਰੂਗਰਾਮ ਦੇ ਦ ਪਾਇਨ ਕਰਾਇਸਟ ਸਕੂਲ 'ਚ ਬਣੇ ਪੋਲਿੰਗ ਬੂਥ 'ਚ ਕੋਹਲੀ ਆਪਣੀ ਵੋਟ ਪਾਉਣ ਪੂੱਜੇ ਸਨ। ਕੋਹਲੀ ਨੇ ਵੋਟ ਪਾਉਣ ਤੋਂ ਬਾਅਦ ਆਪਣੇ ਆਧਿਕਾਰਤ ਇੰਸਟਾਗਰਾਮ ਅਕਾਊਂਟ ਤੋਂ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਫੈਨਜ਼ ਤੋਂ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਵਿਰਾਟ ਕੋਹਲੀ ਦੀ ਪੁਰਾਣੀ ਰਿਹਾਇਸ਼ ਦਿੱਲੀ ਦੀ ਹੈ। ਪਰ ਉਨ੍ਹਾਂ ਨੇ ਆਪਣੀ ਵੋਟ ਹਰਿਆਣੇ ਦੇ ਗੁਰੂਗਰਾਮ 'ਚ ਪਾਈ। ਇਸ ਦੇ ਪਿੱਛੇ ਵੱਡੀ ਵਜ੍ਹਾ ਇਹ ਹੈ ਕਿ ਕੋਹਲੀ ਕੁੱਝ ਸਾਲਾਂ ਤੋਂ ਆਪਣੇ ਪਰਿਵਾਰ ਦੇ ਨਾਲ ਗੁਰੂਗਰਾਮ 'ਚ ਰਹਿ ਰਹੇ ਸਨ। ਇਥੇ ਹੀ ਉਨ੍ਹਾਂ ਨੇ ਆਪਣਾ ਵੋਟਰ ਕਾਰਡ ਬਣਵਾਇਆ ਸੀ। ਹੁਣੇ ਹਾਲ ਹੀ ਦੇ ਦਿਨਾਂ 'ਚ ਕੋਹਲੀ ਭਲੇ ਹੀ ਮੁੰਬਈ ਰਹਿ ਰਹੇ ਹੋਣ, ਪਰ ਵੋਟ ਪਾਉਣ ਲਈ ਉਹ ਗੁਰੂਗਰਾਮ ਹੀ ਵਾਪਸ ਆਏ। ਬੀਤੀ 13 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਕ ਟਵਿਟ ਕਰ ਵਿਰਾਟ ਕੋਹਲੀ ਤੋਂ ਵੋਟ ਪਾਉਣ ਦੀ ਅਪੀਲ ਕੀਤੀ ਸੀ।
ਮਹਿਲਾ ਟੀ20 ਟੂਰਨਾਮੈਂਟ: ਹਰਮਨਪ੍ਰੀਤ ਦੀ ਕਪਤਾਨੀ ਪਾਰੀ ਨਾਲ ਸੁਪਰਨੋਵਾਸ ਨੇ ਜਿੱਤਿਆ ਖਿਤਾਬ
NEXT STORY