ਸਪੋਰਟਸ ਡੈਸਕ : ਆਸਟ੍ਰੇਲੀਆ ਦੇ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਹਾਲ ਹੀ 'ਚ ਭਾਰਤੀ ਮੂਲ ਦੀ ਵਿੰਨੀ ਰਮਨ ਨਾਲ ਵਿਆਹ ਕੀਤਾ ਹੈ। ਵਿਆਹ ਹਿੰਦੂ ਅਤੇ ਈਸਾਈ ਦੋਹਾਂ ਰੀਤੀ-ਰਿਵਾਜਾਂ ਅਨੁਸਾਰ ਕੀਤਾ ਗਿਆ ਸੀ। ਇਸ ਵਿਆਹ 'ਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕਰੀਬੀ ਲੋਕ ਹੀ ਮੌਜੂਦ ਸਨ। ਹੁਣ ਮੈਕਸਵੈੱਲ ਨੇ ਆਪਣੇ ਵਿਆਹ ਦੀ ਪਾਰਟੀ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਟੀਮ ਨੂੰ ਦਿੱਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਮੈਕਸਵੈੱਲ ਦੇ ਵਿਆਹ ਦੀ ਪਾਰਟੀ ਆਰ.ਸੀ.ਬੀ. ਬਾਇਓ ਬੱਬਲ 'ਚ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ RCB ਦੇ ਸਾਰੇ ਖਿਡਾਰੀਆਂ ਅਤੇ ਸਪੋਰਟ ਸਟਾਫ ਨੇ ਸ਼ਿਰਕਤ ਕੀਤੀ। ਇਸ ਪਾਰਟੀ 'ਚ ਵਿਰਾਟ ਕੋਹਲੀ ਵੀ ਨਜ਼ਰ ਆਏ। ਇਸ ਪਾਰਟੀ 'ਚ ਸਾਰੇ ਖਿਡਾਰੀ ਕੁੜਤਾ-ਪਜਾਮਾ ਪਾ ਕੇ ਪਹੁੰਚੇ ਸਨ। ਵਿਰਾਟ ਕੋਹਲੀ ਕਾਲੇ ਰੰਗ ਦਾ ਕੁੜਤਾ ਪਹਿਨੇ ਨਜ਼ਰ ਆਏ। ਪਾਰਟੀ ਵਿੱਚ ਸਾਰੇ ਖਿਡਾਰੀਆਂ ਨੇ ਖੂਬ ਮਸਤੀ ਕੀਤੀ ਅਤੇ ਖੂਬ ਡਾਂਸ ਕੀਤਾ। ਟੀਮ 'ਚ ਸ਼ਾਮਲ ਵੈਸਟਇੰਡੀਜ਼ ਦੇ ਕ੍ਰਿਕਟਰ ਰਦਰਫੋਰਡ ਨੇ ਇੰਸਟਾਗ੍ਰਾਮ 'ਤੇ ਲਾਈਵ ਕੀਤਾ, ਜਿਸ 'ਚ ਵਿਰਾਟ ਕੋਹਲੀ ਡਾਂਸ ਕਰ ਰਹੇ ਸਨ।
ਇਸ ਵੀਡੀਓ 'ਚ ਵਿਰਾਟ ਕੋਹਲੀ ਸਾਥੀ ਖਿਡਾਰੀਆਂ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਕੋਹਲੀ ਨਾਲ ਕਪਤਾਨ ਫਾਫ ਡੂ ਪਲੇਸਿਸ ਵੀ ਸਨ ਅਤੇ ਹੋਰ ਖਿਡਾਰੀ ਵੀ ਸਨ। ਵਿਰਾਟ ਦੇ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਫੈਨਜ਼ ਉਨ੍ਹਾਂ ਦੇ ਡਾਂਸਿੰਗ ਮੂਵਜ਼ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
DC v KKR : ਦਿੱਲੀ ਨੂੰ ‘ਨੌ ਬਾਲ’ ਮਾਮਲਾ ਪਿੱਛੇ ਛੱਡ ਕੇ ਅੱਗੇ ਵਧਣਾ ਹੋਵੇਗਾ
NEXT STORY